Nation Post

ਖਰੜ ‘ਚ ਘਰ ‘ਚ ਅਫੀਮ ਦੀ ਖੇਤੀ ਕਰਨ ਦੇ ਦੋਸ਼ ‘ਚ 92 ਪੌਧਿਆਂ ਸਮੇਤ 1 ਕਾਬੂ

 

ਖਰੜ (ਸਾਹਿਬ)- ਖਰੜ ਦੇ ਅਧੀਨ ਪੈਂਦੇ ਪਿੰਡ ਮਦਨਹੇੜੀ ਵਿਚ ਇਕ ਵਿਅਕਤੀ ਵਲੋਂ ਘਰ ਵਿਚ ਅਫੀਮ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕੁਲਵਿੰਦਰ ਸਿੰਘ ਨਾਂਅ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

  1. ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਕੁਲਵਿੰਦਰ ਸਿੰਘ ਦੇ ਘਰ ਛਾਪਾ ਮਾਰ 92 ਅਫੀਮ ਦੇ ਧੇ ਬਰਾਮਦ ਕੀਤੇ ਹਨ। ਉਕਤ ਵਿਅਕਤੀ ਨੇ ਮੁੱਢਲੀ ਪੁੱਛਗਿੱਛ ਦੌਰਾਨ ਪੁਲਿਸ ਨੂੰ ਦਸਿਆ ਕਿ ਉਸ ਨੇ ਇਹ ਪੌਧੇ ਦੂਜੀ ਵਾਰ ਬੀਜੇ ਹਨ। ਬਰਾਮਦ ਪੌਧਿਆਂ ਦਾ ਕੁੱਲ ਵਜ਼ਨ 5 ਕਿਲੋ ਦੇ ਕਰੀਬ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਫਿਲਹਾਲ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
Exit mobile version