Nation Post

ਹੈਦਰਾਬਾਦ ‘ਚ ਚੱਲ ਰਹੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਅਮਿਤਾਭ ਬੱਚਨ,ਹੁਣ ਸਾਹ ਲੈਣ ‘ਚ ਵੀ ਹੋ ਰਹੀ ਪ੍ਰੇਸ਼ਾਨੀ |

ਅਮਿਤਾਭ ਬੱਚਨ ਹੈਦਰਾਬਾਦ ‘ਚ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡਿਆ ‘ਤੇ ਇਸ ਬਾਰੇ ਸੂਚਨਾ ਦਿੱਤੀ। ਅਮਿਤਾਭ ਬਚਨ ਹੁਣ ਮੁੰਬਈ ਸਥਿਤ ਆਪਣੇ ਘਰ ‘ਚ ਆਰਾਮ ਕਰ ਰਹੇ ਹਨ। ਅਮਿਤਾਭ ਬੱਚਨ ਪ੍ਰਭਾਸ ਦੀ ਫਿਲਮ ਪ੍ਰੋਜੈਕਟ ਕੇ ਦੀ ਸ਼ੂਟਿੰਗ ਕਰ ਰਹੇ ਸੀ । ਇੱਕ ਐਕਸ਼ਨ ਸੀਨ ਦੌਰਾਨ ਉਨ੍ਹਾਂ ਦੀਆਂ ਪਸਲੀਆਂ ਚ ਸੱਟ ਲੱਗ ਗਈ ਸੀ। ਹੈਦਰਾਬਾਦ ‘ਚ ਚੈਕਅੱਪ ਤੋਂ ਬਾਅਦ ਅਮਿਤਾਭ ਬਚਨ ਨੂੰ ਮੁੰਬਈ ਵਾਪਿਸ ਭੇਜ ਦਿੱਤਾ ਹੈ ।

Important information of Amitabh Bachchan - Education Fiber

ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡਿਆ ‘ਤੇ ਲਿਖਿਆ ਹੈ ਕਿ ‘ਪਸਲੀ ਦੇ ਪਿੰਜਰੇ ‘ਚ ਮਾਸਪੇਸ਼ੀ ਫਟ ਗਈ ਹੈ। ਸ਼ੂਟਿੰਗ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਪੱਟੀ ਕੀਤੀ ਗਈ ਹੈ ਅਤੇ ਹੁਣ ਇਲਾਜ ਚੱਲ ਰਿਹਾ ਹੈ, ਬਹੁਤ ਦਰਦ ਵੀ ਹੋ ਰਿਹਾ ਹੈ,ਤੁਰਨ-ਫਿਰਨ ਵਿਚ ਵੀ ਪਰੇਸ਼ਾਨੀ ਹੋ ਰਹੀ ਹੈ,ਸਾਹ ਲੈਣ ਵੀ ਔਖਾ ਹੋ ਰਿਹਾ ਹੈ। ਮੈਨੂੰ ਇਸ ਦਰਦ ਲਈ ਕੁਝ ਦਵਾਈਆਂ ਦਿੱਤੀਆਂ ਗਈਆਂ ਹਨ। ਅਜੇ ਠੀਕ ਹੋਣ ਵਿੱਚ ਕੁਝ ਹਫ਼ਤੇ ਲੱਗਣਗੇ।

amitabh bachchan: Amitabh Bachchan opens Jalsa gates for a fan, gives him  clothes

ਅਮਿਤਾਭ ਬਚਨ ਨੇ ਅੱਗੇ ਲਿਖਿਆ ਹੈ ਕਿ “ਮੇਰੇ ਠੀਕ ਹੋਣ ਤੱਕ ਸਾਰੇ ਕੰਮ ਰੋਕੇ ਗਏ ਹਨ। ਮੈਂ ਜਲਸਾ ਵਿੱਚ ਆਰਾਮ ਕਰ ਰਿਹਾ ਹਾਂ। ਜ਼ਰੂਰੀ ਕੰਮ ਲਈ ਥੋੜਾ ਜਿਹਾ ਹੀ ਤੁਰਾਗਾ, ਹਾਂ ਬਾਕੀ ਅਰਾਮ ਤਾ ਚੱਲੇਗਾ| ਮੇਰੇ ਲਈ ਇਹ ਕਹਿਣਾ ਬਹੁਤ ਔਖਾ ਹੈ ਕਿ ਮੈਂ ਜਲਸੇ ਦੇ ਗੇਟ ‘ਤੇ ਆਪਣੇ ਚਾਹੁਣ ਵਾਲਿਆਂ ਨੂੰ ਨਹੀਂ ਮਿਲ ਸਕਦਾ, ਫਿਰ ਉਹ ਮੈਨੂੰ ਨਾ ਮਿਲਣ ਆਉਣ| ਤੁਸੀਂ ਇਹ ਉਨ੍ਹਾਂ ਲੋਕਾਂ ਨੂੰ ਵੀ ਦੱਸ ਦਿਓ ਜੋ ਜਲਸੇ ‘ਤੇ ਆਉਣ ਦੀ ਯੋਜਨਾ ਬਣਾ ਰਹੇ ਹਨ ਇਸ ਤੋਂ ਇਲਾਵਾ ਸਭ ਕੁਝ ਠੀਕ ਹੈ।

Exit mobile version