Nation Post

ਹੁਣ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਕਰਵਾ ਰਹੇ ਨੇ ਵਿਆਹ; ਤਸਵੀਰਾਂ ਹੋ ਰਹੀਆਂ ਵਾਇਰਲ |

ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਮਹੀਨੇ ਵਿਆਹ ਕਰਵਾ ਰਹੇ ਹਨ। ਉਹ ਪੰਜਾਬ ਦੇ 2019 ਬੈਚ ਦੀ ਆਈਪੀਐਸ ਅਧਿਕਾਰੀ ਡਾ: ਜੋਤੀ ਸਿੰਘ ਨਾਲ ਵਿਆਹ ਦੇ ਬੰਧਨ ਵਿੱਚ ਬੱਝਣਗੇ। ਡਾ: ਜੋਤੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਰਿੰਗ ਦੀ ਤਸਵੀਰ ਸਾਂਝੀ ਕੀਤੀ ਹੈ ਅਤੇ ਮੰਤਰੀ ਬੈਂਸ ਨੂੰ ਵੀ ਟੈਗ ਕੀਤਾ ਗਿਆ ਹੈ।

ਡਾ: ਜੋਤੀ ਲੁਧਿਆਣਾ ਵਿੱਚ ADCP ਰਹਿ ਚੁੱਕੀ ਹੈ ਅਤੇ ਇਸ ਸਮੇਂ ਮਾਨਸਾ ਵਿੱਚ ਐਸਪੀ ਹੈੱਡਕੁਆਰਟਰ ਵਜੋਂ ਤਾਇਨਾਤ ਹਨ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਾਫੀ ਐਕਟਿਵ ਰਹਿੰਦੀ ਹੈ |ਉਨ੍ਹਾਂ ਨੂੰ ਸਾਹਸ ਬਹੁਤ ਪਸੰਦ ਹੈ।ਉਨ੍ਹਾਂ ਨੂੰ ਫੋਟੋਗ੍ਰਾਫੀ ਬਹੁਤ ਪਸੰਦ ਹੈ |

ਜਾਣਕਾਰੀ ਦੇ ਅਨੁਸਾਰ ਹਰਜੋਤ ਬੈਂਸ ਦਾ ਵਿਆਹ ਉਨ੍ਹਾਂ ਦੇ ਆਪਣੇ ਜੱਦੀ ਘਰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਹਰਜੋਤ ਬੈਂਸ ਤੇ ਜੋਤੀ ਯਾਦਵ ਦਾ ਵਿਆਹ ਇਸੇ ਮਹੀਨੇ 25-26 ਮਾਰਚ ਨੂੰ ਹੋ ਸਕਦਾ ਹੈ। ਵਿਆਹ ਨੂੰ ਲੈ ਕੇ ਸਾਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣਗੇ ।

Exit mobile version