Nation Post

ਸੰਗਰੂਰ ‘ਚ ਦਿਉਰ ਨੇ ਆਪਣੀ ਨਵ-ਵਿਆਹੀ ਭਾਬੀ ਨੂੰ ਇਕੱਲੀ ਦੇਖ ਕੇ ਕੀਤੀ ਘਿਨੌਣੀ ਹਰਕਤ,ਰੌਲਾ ਪਾਉਣ ਤੇ ਕੀਤਾ ਕਤਲ|

ਸੰਗਰੂਰ ਜ਼ਿਲ੍ਹੇ ਦੇ ਪਿੰਡ ਖਿੱਲਰੀਆਂ ਵਿੱਚ ਦਿਉਰ ਨੇ ਨਵ-ਵਿਆਹੀ ਭਾਬੀ ਨੂੰ ਘਰ ਵਿੱਚ ਇਕੱਲੀ ਦੇਖ ਕੇ ਉਸ ਨਾਲ ਰੇਪ ਕਰਨ ਦੀ ਘਿਨੌਣੀ ਹਰਕਤ ਕੀਤੀ। ਜਦੋਂ ਨਵ-ਵਿਆਹੁਤਾ ਨੇ ਰੌਲਾ ਪਾਇਆ ਤਾਂ ਦਿਉਰ ਨੇ ਗਲਾ ਘੁੱਟ ਕੇ ਮਾਰ ਦਿੱਤਾ ਤੇ ਤੂੜੀ ਵਾਲੇ ਕਮਰੇ ‘ਚ ਸੁੱਟ ਕੇ ਅੱਗ ਲਾ ਕੇ ਸਾੜ ਦਿੱਤਾ। ਪਹਿਲਾਂ ਇਸ ਨੂੰ ਆਤਮ ਹੱਤਿਆ ਦਾ ਮਾਮਲਾ ਦੱਸਿਆ ਜਾ ਰਿਹਾ ਸੀ ਪਰ ਜਾਂਚ ਦੌਰਾਨ ਸੱਚ ਸਾਹਮਣੇ ਆਇਆ ।

ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਪਿੰਡ ਖਿੱਲਰੀਆਂ ਵਿੱਚ ਗੁਰਪ੍ਰੀਤ ਕੌਰ ਪਤਨੀ ਟੇਕ ਸਿੰਘ ਨੇ ਘਰ ਵਿੱਚ ਅੱਗ ਲਾ ਕੇ ਆਤਮ ਹੱਤਿਆ ਕਰ ਲਈ ਹੈ। ਪੁਲਿਸ ਨੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕੀਤੀ ਤੇ ਫਿਰ ਸਾਰੇ ਮਾਮਲੇ ਦਾ ਪਤਾ ਲੱਗਾ ।

ਇਸ ਘਟਨਾ ਦੇ ਸਬੰਧ ‘ਚ ਐਸਐਚਓ ਗੁਰਵੀਰ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦੇ ਭਰਾ ਗੁਰਸੇਵਕ ਸਿੰਘ ਵਾਸੀ ਨੰਗਲਾ ਦੇ ਬਿਆਨਾਂ ’ਤੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਸਹੁਰਾ ਪਰਿਵਾਰ ਦੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਤਾਏ ਦੇ ਲੜਕੇ ਨਿਰਮਲ ਸਿੰਘ ਨੇ ਗੁਰਪ੍ਰੀਤ ਕੌਰ ਦੀ ਹੱਤਿਆ ਕਰਕੇ ਉਸ ਨੂੰ ਅੱਗ ਲੈ ਕੇ ਸਾੜਿਆ ਦਾ ਆਪਣਾ ਜ਼ੁਰਮ ਮੰਨਿਆ। ਪੁਲਿਸ ਨੇ ਦੋਸ਼ੀ ਨਿਰਮਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version