Nation Post

ਸੰਗਰੂਰ ‘ਚ ਇੱਕ 22 ਸਾਲ ਦੇ ਨੌਜਵਾਨ ਦੀ ਕੰਬਾਈਨ ਸਾਫ ਕਰਦੇ ਸਮੇਂ ਕਰੰਟ ਲੱਗ ਜਾਣ ਕਾਰਨ ਮੌਤ।

ਪੰਜਾਬ ਦੇ ਸੰਗਰੂਰ ਨੇੜੇ ਪਿੰਡ ਸਤੌਜ ਵਿਖੇ ਇੱਕ 22 ਸਾਲ ਦੇ ਨੌਜਵਾਨ ਦੀ ਕਰੰਟ ਲੱਗ ਜਾਣ ਦੀ ਵਜ੍ਹਾ ਨਾਲ ਮੌਤ ਹੋ ਚੁੱਕੀ ਹੈ। ਮ੍ਰਿਤਕ ਦੀ ਪਛਾਣ ਜੋਧਾ ਸਿੰਘ ਪੁੱਤਰ ਕਰਨੈਲ ਸਿੰਘ ਵਜੋ ਕੀਤੀ ਗਈ ਹੈ। ਪ੍ਰਾਪਤ ਹੋਈ ਸੂਚਨਾ ਦੇ ਅਨੁਸਾਰ ਨੌਜਵਾਨ ਜੋਧਾ ਸਿੰਘ ਅਤੇ ਸਤਨਾਮ ਸਿੰਘ ਕਣਕਵਾਲ ਭੰਗੂਆਂ ਕੋਲ ਕੰਬਾਈਨ ਨੂੰ ਧੋਂਦੇ ਸੀ।

ਨੌਜਵਾਨ ਜੋਧਾ ਸਿੰਘ ਨੇ ਇਸੇ ਦੌਰਾਨ ਕੰਬਾਈਨ ਉੱਪਰ ਗਿਰੀ ਹੋਈ ਬਿਜਲੀ ਦੀ ਤਾਰ ਨੂੰ ਪਰਾ ਕਰਨ ਵਾਸਤੇ ਜਦੋ ਹੀ ਹੱਥ ਲਾਇਆ ਤਾਂ ਉਸ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗ ਗਿਆ। ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਹੈ ਜਦਕਿ ਕੰਬਾਈਨ ਦੇ ਵਿੱਚ ਕਰੰਟ ਆ ਜਾਣ ਦੀ ਵਜ੍ਹਾ ਨਾਲ ਸਤਨਾਮ ਸਿੰਘ ਵੀ ਜ਼ਖ਼ਮੀ ਹੋਇਆ ਹੈ, ਜਿਸ ਨੂੰ ਹਸਪਤਾਲ਼ ਭਰਤੀ ਕਰਵਾ ਦਿੱਤਾ ਗਿਆ ਸੀ। ਜਿੱਥੇ ਸਤਨਾਮ ਸਿੰਘ ਦੀ ਹਾਲਤ ਹੁਣ ਕੁਝ ਠੀਕ ਹੈ। ਨੌਜਵਾਨ ਜੋਧਾ ਸਿੰਘ ਦੀ ਅਚਾਨਕ ਮੌਤ ਹੋ ਜਾਣ ਦੀ ਵਜ੍ਹਾ ਨਾਲ ਸਾਰੇ ਪਿੰਡ ‘ਚ ਸੋਗ ਮਾਹੌਲ ਹੈ |

Exit mobile version