Nation Post

ਸੁਨਾਮ ਚ ਢਾਬੇ ‘ਤੇ ਖਾਣਾ ਖਾਣ ਤੋਂ ਬਾਅਦ ਦੋਸਤ ਨੇ ਹੀ ਗੋਲੀਆਂ ਮਾਰ ਕੇ ਕੀਤਾ ਕਤਲ |

ਸੰਗਰੂਰ ਦੇ ਨੇੜੇ ਸੁਨਾਮ ‘ਚ ਮਾਮੂਲੀ ਝਗੜੇ ਤੋਂ ਬਾਅਦ ਆਪਣੇ ਹੀ ਦੋਸਤ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਖ਼ਬਰ ਦੇ ਅਨੁਸਾਰ ਸੁਨਾਮ-ਪਟਿਆਲਾ ਰੋਡ ‘ਤੇ ਇੱਕ ਢਾਬੇ ‘ਤੇ ਰੋਟੀ ਖਾਣ ਤੋਂ ਬਾਅਦ ਆਪਣੇ ਹੀ ਦੋਸਤ ਦੀ ਹੱਤਿਆ ਕਰ ਦਿੱਤੀ |

ਸੁਨਾਮ ‘ਚ ਮਾਮੂਲੀ ਝਗੜੇ ਤੋਂ ਬਾਅਦ ਦੋਸਤ ਨੇ ਆਪਣੇ ਹੀ ਦੋਸਤ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ । ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੁਨਾਮ-ਪਟਿਆਲਾ ਰੋਡ ‘ਤੇ ਇੱਕ ਢਾਬੇ ‘ਤੇ ਰੋਟੀ ਖਾਣ ਤੋਂ ਬਾਅਦ ਸੁਖਵਿੰਦਰ ਸਿੰਘ ਸੁੱਖੀ ਨਾਮ ਦੇ ਵਿਅਕਤੀ ਨੂੰ ਉਸ ਦੇ ਆਪਣੇ ਦੋਸਤ ਨੇ ਹੀ 6 ਗੋਲੀਆਂ ਮਾਰ ਦਿੱਤੀਆਂ। ਜਿਸ ਕਾਰਨ ਸੁਖੀ ਨਾਮ ਦੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ, ਇਹ ਸਾਰਾ ਮਸਲਾ ਬੀਤੀ ਰਾਤ ਨੂੰ ਘਟਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦੋਸਤ ਪਟਿਆਲਾ ਨੇੜੇ ਖੇਡ ਮੇਲੇ ਤੋਂ ਵਾਪਸ ਪਰਤ ਰਹੇ ਸੀ |ਦੋਵਾਂ ਨੇ ਢਾਬੇ ‘ਤੇ ਪਹੁੰਚ ਕੇ ਰੋਟੀ ਖਾਧੀ |ਜਦੋਂ ਸੁਖਵਿੰਦਰ ਸਿੰਘ ਰੋਟੀ ਖਾਣ ਤੋਂ ਬਾਅਦ ਹੱਥ ਧੋਣ ਗਿਆ ਤਾਂ ਵਾਪਿਸ ਆਉਣ ਤੇ ਢਾਬੇ ‘ਦੇ ਅੰਦਰ ਹੀ ਲੜਾਈ ਹੋ ਗਈ| ਜਿਸ ਤੋਂ ਬਾਅਦ ਉਸ ਦੇ ਦੋਸਤ ਨੇ ਹੀ ਉਸ ‘ਤੇ ਗੋਲੀਆਂ ਚਲਾ ਦਿੱਤੀਆਂ | ਜਿਸ ਦੌਰਾਨ ਮੌਕੇ ਤੇ ਹੀ ਸੁਖੀ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ |ਜਿਸ ਤੋਂ ਬਾਅਦ ਦੂਸਰਾ ਵਿਅਕਤੀ ਮੌਕੇ ਤੇ ਭੱਜ ਗਿਆ।

ਹੁਣ ਇਸ ਸਾਰੇ ਮਾਮਲੇ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰਤੀ ਹੈ। ਮ੍ਰਿਤ ਵਿਅਕਤੀ ਦਾ ਪੋਸਟਮਾਰਟਮ ਕਰਨ ਲਈ ਲਾਸ਼ ਨੂੰ ਭੇਜ ਦਿੱਤਾ ਗਿਆ ਹੈ ਅਤੇ ਫਰਾਰ ਵਿਅਕਤੀ ਨੂੰ ਜਲਦੀ ਫੜਨ ਦੀ ਕਾਰਵਾਈ ਜਾਰੀ ਹੈ |

Exit mobile version