Nation Post

ਸਿੱਖਾਂ ਲਈ ਵੱਡਾ ਤੋਹਫ਼ਾ; ਪਾਕਿਸਤਾਨ ਨੇ ਗੁਰੂਦੁਆਰਿਆਂ ਦੇ ਦਰਸ਼ਨਾਂ ਲਈ 2856 ਵੀਜ਼ੇ ਕੀਤੇ ਜਾਰੀ|

ਸਿੱਖ ਸ਼ਰਧਾਲੂ ਖਾਲਸਾ ਪੰਥ ਦਾ ਸਾਜਨਾ ਦਿਵਸ 14 ਅਪ੍ਰੈਲ ਨੂੰ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ |ਭਾਰਤ ਦੇ ਸਿੱਖ ਸ਼ਰਧਾਲੂਆਂ ਦੇ ਮਨ ਵਿੱਚ ਪਾਕਿਸਤਾਨ ‘ਚ ਗੁਰੂਦੁਆਰਿਆਂ ਦੇ ਦਰਸ਼ਨ ਕਰਨ ਦੀ ਇੱਛਾ ਹੁੰਦੀ ਹੈ। ਇਸ ਸਾਲ ਵਿਸਾਖੀ ਦੇ ਮੌਕੇ ‘ਤੇ ਪਾਕਿਸਤਾਨ ਹਾਈ ਕਮਿਸ਼ਨ ਵੱਲੋ ਸਿੱਖ ਸ਼ਰਧਾਲੂਆਂ ਨੂੰ ਤੋਹਫ਼ੇ ‘ਚ 2856 ਵੀਜ਼ੇ ਜਾਰੀ ਕਰ ਦਿੱਤੇ ਗਏ ਹਨ। ਸਿੱਖ ਸ਼ਰਧਾਲੂ 9 ਅਪ੍ਰੈਲ ਤੋਂ 18 ਅਪ੍ਰੈਲ ਤੱਕ ਦਰਸ਼ਨ ਕਰ ਸਕਣਗੇ ।

ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ ਅਫੇਅਰਜ਼ ਆਫਤਾਬ ਹਸਨ ਖਾਨ ਨੇ ਆਖਿਆ ਕਿ , “ਸ਼ਰਧਾਲੂਆਂ ਨੂੰ ਵਧਾਈ ਦਿੰਦਾ ਹੈ ਅਤੇ ਉਨ੍ਹਾਂ ਦੀ ਯਾਤਰਾ ਸਫਲ ਹੋਣ ਦੀ ਕਾਮਨਾ ਕਰਾਂਗਾ ।” ਪਾਕਿਸਤਾਨ ‘ਚ ਧਾਰਮਿਕ ਸਥਾਨਾਂ ਦੀ ਸੁਰੱਖਿਆ ਕਰਨ ਦਾ ਮੌਕਾ ਮਿਲਿਆ ਇਸ ‘ਤੇ ਮਾਣ ਮਹਿਸੂਸ ਹੁੰਦਾ ਹੈ।

Exit mobile version