Nation Post

ਸ਼ਰਧਾ ਦੀ ਤਰ੍ਹਾਂ ਇਸ ਵਿਅਕਤੀ ਦੇ ਵੀ ਕੀਤੇ ਗਏ ਟੁਕੜੇ, ਮਾਂ-ਪੁੱਤ ਨੇ ਮਿਲਕੇ ਕਤਲ ਨੂੰ ਦਿੱਤਾ ਅੰਜ਼ਾਮ

crime

ਨਵੀਂ ਦਿੱਲੀ: ਦਿੱਲੀ ਵਿੱਚ ਸ਼ਰਧਾ ਕਤਲ ਕਾਂਡ ਦਾ ਭੇਤ ਅਜੇ ਸੁਲਝਿਆ ਹੀ ਸੀ ਕਿ ਇਸੇ ਦੌਰਾਨ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜੋ ਪਾਂਡਵ ਨਗਰ ਤੋਂ ਦੱਸਿਆ ਜਾ ਰਿਹਾ ਹੈ। ਜਿੱਥੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਅਤੇ ਫਿਰ ਉਸ ਦੀ ਲਾਸ਼ ਦੇ ਟੁਕੜੇ ਘਰ ਵਿੱਚ ਪਏ ਫਰਿੱਜ ਵਿੱਚ ਰੱਖੇ ਗਏ।

ਦਰਅਸਲ, ਮਾਂ-ਪੁੱਤ ਨੇ ਮਿਲ ਕੇ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਹੈ। ਅਪਰਾਧ ਸ਼ਾਖਾ ਨੇ ਔਰਤ ਅਤੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਮੁਲਜ਼ਮ ਪੁੱਤਰ ਅਤੇ ਮਾਂ ਵੱਖ-ਵੱਖ ਦਿਨਾਂ ਵਿੱਚ ਆਉਂਦੇ ਅਤੇ ਚੰਦ ਸਿਨੇਮਾ ਦੇ ਸਾਹਮਣੇ ਸਥਿਤ ਗਰਾਊਂਡ ਵਿੱਚ ਅੱਧੀ ਰਾਤ ਤੋਂ ਬਾਅਦ ਲਾਸ਼ ਨੂੰ ਸੁਟਦੇ ਹੋਏ ਦਿਖਾਈ ਦਿੱਤੇ। ਇਸ ਸੀਸੀਟੀਵੀ ਦੀ ਪੁਸ਼ਟੀ ਦਿੱਲੀ ਪੁਲਿਸ ਨੇ ਕੀਤੀ ਹੈ।

ਹਰ ਰੋਜ਼ ਲਾਸ਼ ਨੂੰ ਕੱਟ ਫਰਿੱਜ ਵਿਚ ਰੱਖਿਆ ਜਾਂਦਾ ਸੀ…

ਪ੍ਰਾਪਤ ਜਾਣਕਾਰੀ ਅਨੁਸਾਰ ਮਾਂ-ਪੁੱਤ ਹਰ ਰੋਜ਼ ਲਾਸ਼ ਦੇ ਟੁਕੜੇ ਕਰ ਕੇ ਫਰਿੱਜ ਵਿਚ ਰੱਖ ਦਿੰਦੇ ਸਨ ਅਤੇ ਹਰ ਰੋਜ਼ ਉਨ੍ਹਾਂ ਟੁਕੜਿਆਂ ਨੂੰ ਪੂਰਬੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਸੁੱਟ ਦਿੰਦੇ ਸਨ।

Exit mobile version