Nation Post

ਸਲਮਾਨ ਖ਼ਾਨ ਨਾਲ ਦਿਖਾਈ ਦਿੱਤੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖ਼ਾਨ, ਤਸਵੀਰਾਂ ਹੋਈਆਂ ਵਾਇਰਲ|

ਦੇਰ ਰਾਤ ਨੀਤਾ ਅੰਬਾਨੀ ਸੱਭਿਆਚਾਰਕ ਕੇਂਦਰ ਦਾ ਉਦਘਾਟਨ ਕੀਤਾ ਗਿਆ |ਇਸ ਮੌਕੇ ਬਹੁਤ ਸਾਰੇ ਬਾਲੀਵੁੱਡ ਸਿਤਾਰੇ ਵੀ ਨਜ਼ਰ ਆਏ | ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੀ ਦੋਸਤੀ ਬਾਰੇ ਹਰ ਕੋਈ ਜਾਣ ਦਾ ਹੈ।ਇਸ ਦੇ ਨਾਲ ਹੀ ਸ਼ਾਹਰੁਖ ਖਾਨ ਦੇ ਪਰਿਵਾਰ ਨਾਲ ਵੀ ਸਲਮਾਨ ਖਾਨ ਦਾ ਪਰਿਵਾਰ ਵਾਂਗ ਹੀ ਰਿਸ਼ਤਾ ਜੁੜਿਆ ਹੋਇਆ ਹੈ, ਇਸ ਸਮਾਗਮ ‘ਚ ਸਲਮਾਨ ਖਾਨ ਨੂੰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨਾਲ ਦੇਖਿਆ ਗਿਆ, ਦੋਵਾਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ।

ਸਮਾਗਮ ਦੌਰਾਨ ਆਰੀਅਨ ਖਾਨ ਨੇ ਸਲਮਾਨ ਖਾਨ ਨਾਲ ਮੀਡਿਆ ਸਾਹਮਣੇ ਪੋਜ਼ ਵੀ ਦਿੱਤੇ। ਜਿਸ ਤੋਂ ਬਾਅਦ ਫੈਨਸ ਬਹੁਤ ਖੁਸ਼ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੇ ਪ੍ਰਸ਼ੰਸਕਾਂ ਨੇ ਵੱਖ-ਵੱਖ ਪ੍ਰਤੀਕਿਰਿਆ ਦਿੱਤੀਆਂ। ਇਸ ਵੀਡੀਓ ‘ਤੇ ਇਕ ਫੈਨ ਨੇ ਕਿਹਾ ਕਿ, ‘ਜੇਕਰ ਸਲਮਾਨ ਖਾਨ ਦਾ ਵੀ ਵਿਆਹ ਹੋਇਆ ਹੁੰਦਾ ਤਾ ਉਨ੍ਹਾਂ ਦੇ ਬੱਚਿਆਂ ਦੀ ਦੋਸਤੀ ਵੀ ਗਹਿਰੀ ਹੁਣੀ ਸੀ,ਦੂਸਰੇ ਫੈਨ ਨੇ ਲਿਖਿਆ ਜੇਕਰ ਸਲਮਾਨ ਖਾਨ ਦਾ ਬੇਟਾ ਹੁੰਦਾ ਤਾ ਕਰਨ ਅਰਜੁਨ ਦੀ ਦੂਸਰੀ ਫਿਲਮ ਬਣ ਜਾਂਦੀ।’ ਤਾਂ ਉੱਥੇ ਇਕ ਹੋਰ ਨੇ ਕਿਹਾ, ‘ਮੇਰਾ ਤੋ ਦਿਨ ਵਧੀਆ ਹੋ ਗਿਆ’। ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੇ ਪਰਿਵਾਰ ਦੇ ਰਿਸ਼ਤੇ ਨੂੰ ਦੇਖ ਕੇ ਹਰ ਕੋਈ ਖੁਸ਼ ਹੋ ਰਿਹਾ ਸੀ |

Exit mobile version