Nation Post

ਸਤਿੰਦਰ ਸੱਤੀ ਨੇ ਫਿਰ ਤੋਂ ਵਧਾਇਆ ਪੰਜਾਬੀਆਂ ਦਾ ਮਾਣ,ਕੈਨੇਡਾ ਦੇ ਸ਼ਹਿਰ ਓਕਵਿਲਾ ‘ਚ ਕੀਤਾ ਗਿਆ ਸਨਮਾਨਤ |

ਪੰਜਾਬੀ ਐਕਟਰਸ ਸਤਿੰਦਰ ਸੱਤੀ ਕੁਝ ਸਮੇ ਤੋਂ ਚਰਚਾ ‘ਚ ਰਹਿੰਦੇ ਹਨ। ਕੁਝ ਸਮਾਂ ਪਹਿਲਾ ਹੀ ਸਤਿੰਦਰ ਸੱਤੀ ਕੈਨੇਡਾ ‘ਚ ਵਕੀਲ ਬਣ ਕੇ ਪੰਜਾਬੀਆਂ ਦਾ ਮਾਣ ਵਧਾ ਚੁੱਕੇ ਹਨ। ਹੁਣ ਉਨ੍ਹਾਂ ਨੂੰ ਕੈਨੇਡਾ ਦੇ ਸ਼ਹਿਰ ਓਕਵਿਲਾ ‘ਚ ਫਿਰ ਤੋਂ ਸਨਮਾਨਤ ਕੀਤਾ ਜਾ ਰਿਹਾ ਹੈ। ਓਕਵਿਲਾ ਸ਼ਹਿਰ ਦੇ ਮੇਅਰ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਾਊਥ ਏਸ਼ੀਅਨ ਕਮਿਊਨਿਟੀ ਦੇ ਸਮਾਗਮ ‘ਚ ਜੁੜੇ ਹੋਏ ਸੀ, ਸਮਾਗਮ ਵਿੱਚ ਸਾਊਥ ਏਸ਼ੀਆ ਦੀਆਂ ਔਰਤਾਂ ਨੂੰ ਅੱਗੇ ਵਧਾਉਣ ਤੇ ਵਿਚਾਰ ਕੀਤਾ ਗਿਆ । ਜਿਸ ‘ਚ ਮੇਅਰ ਨੇ ਸਤਿੰਦਰ ਸੱਤੀ ਨੂੰ ਸਨਮਾਨ ਦਿੱਤਾ ।

ਸਤਿੰਦਰ ਸੱਤੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਸਾਂਝੀ ਕਰਕੇ ਮੇਅਰ ਦਾ ਸ਼ੁਕਰੀਆ ਕੀਤਾ। ਭਾਰਤੀ ਹੁੰਦਿਆਂ ਹੋਇਆ ਵੀ ਉਹ ਕੈਨੇਡਾ ਦੇ ਵਕੀਲ ਬਣੇ । ਸਤਿੰਦਰ ਸਤੀ ਦੀ ਉਪਲਬਧੀ ਨੂੰ ਦੇਖ ਕੇ ਸਨਮਾਨਤ ਕੀਤਾ ਗਿਆਂ। ਵੀਡੀਓ ਨੂੰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ‘ਮੈਂ ਆਪਣੀ ਕੌਂਸਲ ਦੇ ਸਹਿ ਕਰਮੀਆਂ ਦਾ ਸ਼ੁਕਰੀਆ ਕਰਦੀ ਹਾਂ। ਇਸ ਦੇ ਨਾਲ ਹੀ ਓਕਵਿਲਾ ਦੇ ਮੇਅਰ ਰੌਬ ਬਰਟਨ ਦਾ ਵੀ ਖਾਸ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਸਨਮਾਨਿਤ ਕੀਤਾ ਹੈ । ਸਾਊਥ ਏਸ਼ੀਆ ਦੀਆਂ ਔਰਤਾਂ ਦੀ ਤਰੱਕੀ, ਸਨਮਾਨ ਤੇ ਸ਼ਕਤੀਕਨ ਬਾਰੇ ਵਿਚਾਰ ਕਰਕੇ ਮੈਨੂੰ ਬਹੁਤ ਮਾਣ ਤੇ ਖੁਸ਼ੀ ਹੋਈ ਹੈ।

Exit mobile version