Nation Post

ਸ਼੍ਰੀ ਮਨੀਕਰਨ ਸਾਹਿਬ ਚ ਦਰਸ਼ਨ ਕਰਨ ਗਏ ਪੰਜਾਬੀ ਨੌਜਵਾਨ ਸਥਾਨਕ ਲੋਕਾਂ ਨਾਲ ਭਿੜੇ;ਬਾਜ਼ਾਰ ‘ਚ ਵੀ ਕੀਤੀ ਚੀਜ਼ਾਂ ਦੀ ਭੰਨਤੋੜ|

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਸ਼੍ਰੀ ਮਨੀਕਰਨ ਸਾਹਿਬ ‘ਚ ਪੰਜਾਬ ਦੇ ਕੁਝ ਸੈਲਾਨੀਆਂ ਨੇ ਸਥਾਨਕ ਲੋਕਾਂ ਨਾਲ ਲੜਾਈ ਹੋ ਗਈ |ਇਹ ਘਟਨਾ ਦੇਰ ਰਾਤ ਨੂੰ ਬਾਜ਼ਾਰ ਵਿੱਚ ਬਹੁਤ ਹੰਗਾਮੇ ਨਾਲ ਸ਼ੁਰੂ ਹੋਈ ਅਤੇ ਕੁਝ ਲੋਕਾਂ ਦੇ ਨਾਲ ਕੁੱਟਮਾਰ ਵੀ ਕੀਤੀ ਗਈ । ਲੋਕਾਂ ਦੇ ਘਰਾਂ ‘ਤੇ ਪੱਥਰ ਵੀ ਸੁਟੇ ਗਏ ਅਤੇ ਕਾਰਾ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਝੰਡੇ ਲੈ ਕੇ ਆਏ ਕੁਝ ਪੰਜਾਬੀ ਨੌਜਵਾਨਾਂ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ। ਉਨ੍ਹਾਂ ਨੇ ਬਾਜ਼ਾਰ ਵਿੱਚ ਬਹੁਤ ਹੰਗਾਮਾ ਮਚਾ ਕੀਤਾ। ਰਸਤੇ ਵਿਚ ਜਿਸ ਨੂੰ ਵੀ ਮਿਲਦੇ ਸੀ, ਉਸ ਦੀ ਕੁੱਟਮਾਰ ਕਰੀ ਜਾਂਦੀ ਸੀ। ਮਣੀਕਰਨ ‘ਚ ਕਈ ਘਰਾਂ ਦੇ ਸ਼ੀਸ਼ੇ ਵੀ ਟੁੱਟੇ ਹਨ |

ਮਿਲੀ ਸੂਚਨਾ ਦੇ ਅਨੁਸਾਰ ਹੰਗਾਮਾ ਕਰ ਰਹੇ ਨੌਜਵਾਨ ਮਣੀਕਰਨ ਪੁਲ ‘ਤੇ ਇਕੱਠੇ ਹੋਏ ਅਤੇ ਫਿਰ ਹਲਾ ਕਰਦੇ ਹੋਏ ਬਾਜ਼ਾਰ ‘ਚ ਆ ਗਏ। ਉਹ ਜ਼ਬਰਦਸਤੀ ਇੱਕ ਢਾਬੇ ਵਿੱਚ ਗਏ ਅਤੇ ਉੱਥੇ ਮੌਜੂਦ ਲੋਕਾਂ ਦੀ ਕੁੱਟਮਾਰ ਕਰਨ ਲੱਗੇ । ਇਹ ਘਟਨਾ ਰਾਤ ਨੂੰ ਲਗਭਗ 12 ਵਜੇ ਦੀ ਹੈ ।

ਦੱਸਿਆ ਜਾ ਰਿਹਾ ਹੈ ਕਿ ਮਣੀਕਰਨ ਘਾਟੀ ‘ਚ ਇਸ ਮਾਮਲੇ ਤੋਂ ਬਾਅਦ ਸਾਰੇ ਲੋਕ ਡਰੇ ਹੋਏ ਹਨ । ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰੇ ਸੈਲਾਨੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ । ਸਾਰੇ ਹੰਗਾਮੇ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਹਿਮਾਚਲ ਪੁਲਿਸ ਦੇ ਡੀਜੀਪੀ ਸੰਜੇ ਕੁੰਡੂ ਨੇ ਇਹ ਸੂਚਨਾ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੂੰ ਦਿੱਤੀ। ਡੀਜੀਪੀ ਦਾ ਕਹਿਣਾ ਹੈ ਕਿ ਦੇਵਭੂਮੀ ਵਿੱਚ ਇਸ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਬਰਦਾਸ਼ਤ ਹੋਵੇਗੀ । ਡੀਆਈਜੀ ਸੈਂਟਰਲ ਰੇਂਜ ਮਧੂਸੂਦਨ ਸ਼ਰਮਾ ਅਤੇ ਐਸਪੀ ਕੁੱਲੂ ਸਾਕਸ਼ੀ ਵਰਮਾ ਘਟਨਾ ਸਥਾਨ ਦਾ ਦੌਰਾ ਕਰਕੇ ਇਸ ਘਟਨਾ ਦੀ ਜਾਂਚ ਕਰ ਰਹੇ ਹਨ।

Exit mobile version