Nation Post

ਲੁਧਿਆਣਾ ਵਿੱਚ ਪੁਲਿਸ ਮੁਲਾਜ਼ਮ ਪਤਨੀ ਅਤੇ ਉਸਦੇ ਪ੍ਰੇਮੀ ਤੋਂ ਪਰੇਸ਼ਾਨ ਹੋ ਕੇ ਵਿਅਕਤੀ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ।

ਲੁਧਿਆਣਾ ਵਿੱਚ ਪੁਲਿਸ ਮੁਲਾਜ਼ਮ ਪਤਨੀ ਅਤੇ ਉਸਦੇ ਪ੍ਰੇਮੀ ਤੋਂ ਪਰੇਸ਼ਾਨ ਹੋ ਕੇ ਇੱਕ ਵਿਅਕਤੀ ਨੇ ਜ਼ਹਿਰ ਖਾ ਲਿਆ ਹੈ। ਮਰਨ ਵਾਲੇ ਵਿਅਕਤੀ ਦੀ ਪਛਾਣ ਜਸਪਾਲ ਸਿੰਘ (42) ਵਜੋਂ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ‘ਚ ਜਸਪਾਲ ਸਿੰਘ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਜਸਪਾਲ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਜਸਪਾਲ ਸਿੰਘ ਦਾ ਵਿਆਹ 17 ਸਾਲ ਪਹਿਲਾਂ ਸੰਦੀਪ ਕੌਰ ਨਾਲ ਹੋਇਆ ਸੀ। ਸੰਦੀਪ ਕੌਰ ਲੁਧਿਆਣਾ ਵਿੱਚ ਹੀ ਪੁਲਿਸ ਦੀ ਨੌਕਰੀ ਕਰ ਰਹੀ ਹੈ। ਸੰਦੀਪ ਕੌਰ ਦੇ ਮਨਪ੍ਰੀਤ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸਬੰਧ ਨੇ । ਇਸ ਕਾਰਨ ਉਸ ਦੇ ਪੁੱਤਰ ਜਸਪਾਲ ਅਤੇ ਸੰਦੀਪ ਕੌਰ ਵਿਚਕਾਰ ਲੜਾਈ ਹੁੰਦੀ ਰਹਿੰਦੀ ਸੀ।

ਸੰਦੀਪ ਕੌਰ 16 ਅਪ੍ਰੈਲ ਨੂੰ ਡਿਊਟੀ ‘ਤੇ ਨਹੀਂ ਗਈ ਸੀ, ਫਿਰ ਵੀ ਉਹ ਦੇਰ ਰਾਤ ਘਰ ਪਰਤੀ । ਪੁੱਤਰ ਜਸਪਾਲ ਨੇ ਜਦੋਂ ਉਸ ਤੋਂ ਲੇਟ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਨਾਰਾਜ਼ ਹੋ ਕੇ ਆਪਣੇ ਪ੍ਰੇਮੀ ਮਨਪ੍ਰੀਤ ਸਿੰਘ ਨੂੰ ਘਰ ਸੱਦ ਲਿਆ ਸੀ।

ਸੰਦੀਪ ਕੌਰ ਦੇ ਪ੍ਰੇਮੀ ਨੇ ਉਸ ਦੇ ਪੁੱਤਰ ਜਸਪਾਲ ਸਿੰਘ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਨ੍ਹਾਂ ਦੀਆਂ ਧਮਕੀਆਂ ਤੋਂ ਤੰਗ ਹੋ ਕੇ ਜਸਪਾਲ ਸਿੰਘ ਨੇ ਰਾਜੂ ਕਲੋਨੀ ਸਥਿਤ ਆਪਣੀ ਫੈਕਟਰੀ ਵਿੱਚ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ।

ਜਦੋਂ ਪਰਿਵਾਰ ਦੇ ਮੈਬਰਾਂ ਨੂੰ ਉਸ ਦੇ ਜ਼ਹਿਰੀਲੀ ਚੀਜ਼ ਖਾਣ ਦਾ ਪਤਾ ਲੱਗਾ ਤਾਂ ਉਸ ਨੂੰ ਤਰੁੰਤ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ ਟਿੱਬਾ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਮੁਲਾਜ਼ਮ ਸੰਦੀਪ ਕੌਰ ਅਤੇ ਉਸ ਦੇ ਪ੍ਰੇਮੀ ਮਨਪ੍ਰੀਤ ਸਿੰਘ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ ।

Exit mobile version