Nation Post

ਲੁਧਿਆਣਾ ‘ਚ ਲਵ ਮੈਰਿਜ ਤੋਂ 10 ਮਹੀਨੇ ਬਾਅਦ ਨਵ-ਵਿਆਹੁਤਾ ਦੀ ਹੋਈ ਮੌਤ,ਸਹੁਰਿਆਂ ‘ਤੇ ਦਾਜ ਲਈ ਤੰਗ ਕਰਨ ਦਾ ਦੋਸ਼|

ਲੁਧਿਆਣਾ ਦੇ ਪਿੰਡ ਸ਼ੇਰਪੁਰ ਕਲਾਂ ਵਿੱਚ ਲਵ ਮੈਰਿਜ ਤੋਂ 10 ਮਹੀਨੇ ਬਾਅਦ ਨਵ-ਵਿਆਹੁਤਾ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਚੁੱਕੀ ਹੈ । ਸਹੁਰਿਆਂ ‘ਤੇ ਦਾਜ ਲਈ ਨਵ-ਵਿਆਹੁਤਾ ਦਾ ਕਤਲ ਕਰਨ ਦਾ ਦੋਸ਼ ਲੱਗਿਆ ਹੈ। ਥਾਣਾ ਸਦਰ ਜਗਰਾਉਂ ਦੀ ਪੁਲਿਸ ਨੇ ਸਹੁਰਿਆਂ ਵਿਰੁੱਧ ਦਾਜ ਲਈ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪਤੀ ਗੁਰਿੰਦਰ ਸਿੰਘ, ਸਹੁਰਾ ਆਤਮਾ ਸਿੰਘ, ਜੀਜਾ ਜਾਦੂ, ਭਰਜਾਈ ਗੁੱਗੂ ਅਤੇ ਇੱਕ ਹੋਰ ਰਿਸ਼ਤੇਦਾਰ ਬਲਜੀਤ ਕੌਰ ਦੇ ਖ਼ਿਲਾਫ਼ ਕੀਤਾ ਗਿਆ ਹੈ ।

ਇਸ ਘਟਨਾ ਤੋਂ ਬਾਅਦ ਸਾਰੇ ਦੋਸ਼ੀ ਘਰ ਨੂੰ ‘ਚ ਤਾਲਾ ਲੈ ਕੇ ਭੱਜ ਗਏ ਹਨ। ਮ੍ਰਿਤਕ ਔਰਤ ਦਾ ਪਤੀ ਡਰਾਈਵਰ ਹੈ। ਮ੍ਰਿਤਕਾ ਦੀ ਪਛਾਣ 22 ਸਾਲਾ ਲਵਪ੍ਰੀਤ ਕੌਰ ਵਜੋਂ ਕੀਤੀ ਗਈ ਹੈ।

ਮ੍ਰਿਤਕਾ ਦੇ ਪਿਤਾ ਗੁਰਬਖਸ਼ ਸਿੰਘ ਵਾਸੀ ਨਿਊ ਜਨਤਾ ਨਗਰ ਦੇ ਬਿਆਨਾਂ ’ਦੇ ਅਧਾਰ ‘ਤੇ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੇ ਪਿਤਾ ਨੇ ਦੱਸਿਆ ਹੈ ਕਿ ਉਸ ਦੀ ਕੁੜੀ ਦੀ ਗੁਰਵਿੰਦਰ ਸਿੰਘ ਨਾਲ 24 ਜੂਨ 2022 ਨੂੰ ਲਵ ਮੈਰਿਜ ਹੋਈ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਲਵਪ੍ਰੀਤ ਕੌਰ ਦੇ ਪਤੀ ਅਤੇ ਹੋਰ ਰਿਸ਼ਤੇਦਾਰਾਂ ਨੇ ਉਸ ਨੂੰ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ।

ਲਵਪ੍ਰੀਤ ਕੌਰ ਵੱਲੋਂ ਇਸ ਬਾਰੇ ਦੱਸਣ ਤੋਂ ਬਾਅਦ ਉਸ ਨੇ ਕਈ ਵਾਰ ਇਸ ਮਾਮਲੇ ਵਿੱਚ ਦਖ਼ਲ ਦਿੱਤਾ ਸੀ। ਦੋਸ਼ੀਆਂ ਨੇ ਕੁੜੀ ਨੂੰ ਪਰੇਸ਼ਾਨ ਨਾ ਕਰਨ ਦਾ ਭਰੋਸਾ ਦਿੱਤਾ ਸੀ | ਇਸ ਤੋਂ ਬਾਅਦ 18 ਅਪ੍ਰੈਲ ਨੂੰ ਲਵਪ੍ਰੀਤ ਨੇ ਆਪਣੀ ਮਾਂ ਨੂੰ ਫੋਨ ਤੇ ਦੱਸਿਆ ਸੀ ਕਿ ਉਸ ਦੇ ਸਹੁਰੇ ਉਸ ਨੂੰ ਦਾਜ ਲਈ ਫਿਰ ਤੋਂ ਤੰਗ ਕਰਦੇ ਹਨ।ਉਨ੍ਹਾਂ ਨੇ ਆਖਿਆ ਕਿ ਉਹ ਅਗਲੇ ਦਿਨ ਉਸ ਦੇ ਪਤੀ ਦੇ ਘਰ ਆ ਕੇ ਗੱਲ ਕਰਨਗੇ। ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਸੇ ਸ਼ਾਮ ਉਸ ਨੂੰ ਮੁਲਜ਼ਮ ਦੇ ਰਿਸ਼ਤੇਦਾਰ ਦਾ ਫੋਨ ਆ ਗਿਆ, ਜਿਸ ਨੇ ਦੱਸਿਆ ਕਿ ਲਵਪ੍ਰੀਤ ਦਾ ਸ਼ੂਗਰ ਲੈਵਲ ਅਤੇ ਬੀਪੀ ਘੱਟ ਗਿਆ ਹੈ। ਲਵਪ੍ਰੀਤ ਨੂੰ ਨੇੜਲੇ ਹਸਪਤਾਲ ਲੈ ਕੇ ਗਏ ਹੈ |

ਗੁਰਬਖਸ਼ ਸਿੰਘ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਪੁੱਜੇ ਤਾਂ ਦੇਖਿਆ ਕਿ ਲਵਪ੍ਰੀਤ ਦੀ ਮੌਤ ਹੋ ਗਈ ਸੀ। ਲਵਪ੍ਰੀਤ ਦੇ ਗਲੇ ‘ਤੇ ਗਲਾ ਘੁੱਟਣ ਦੇ ਨਿਸ਼ਾਨ ਲੱਗੇ ਹੋਏ ਸੀ ਅਤੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਮੁਲਜ਼ਮਾਂ ਨੇ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ।

ਪੁਲਿਸ ਨੇ ਮੁਲਜ਼ਮ ਵਿਰੁੱਧ ਆਈਪੀਸੀ ਦੀ ਧਾਰਾ 304-ਬੀ (ਦਾਜ ਲਈ ਕਤਲ) ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |

Exit mobile version