Nation Post

ਲੁਧਿਆਣਾ ‘ਚ ਨਾਬਾਲਗ ਥਾਰ ਡਰਾਈਵਰ ਨੇ ਸਾਢੇ 9 ਸਾਲ ਦੇ ਬੱਚੇ ‘ਤੇ ਚੜ੍ਹਾਈ ਗੱਡੀ, ਬੱਚੇ ਦੀ ਹਾਲਤ ਗੰਭੀਰ |

ਲੁਧਿਆਣਾ ‘ਚ ਇੱਕ ਨਾਬਾਲਗ ਥਾਰ ਡਰਾਈਵਰ ਨੇ ਸਾਢੇ 9 ਸਾਲ ਦੇ ਬੱਚੇ ਨੂੰ ਗੱਡੀ ਦੇ ਹੇਠਾਂ ਮਿੱਧ ਦਿੱਤਾ। ਬੱਚੇ ਨੂੰ ਕਾਫੀ ਸੱਟਾਂ ਲੱਗ ਗਈਆਂ ਹਨ। ਬੱਚੇ ਨੂੰ ਦਯਾਨੰਦ ਮੈਡੀਕਲ ਕਾਲਜ ‘ਤੇ ਹਸਪਤਾਲ (ਡੀਐਮਸੀਐਚ) ਵਿੱਚ ਦਾਖਲ ਕਰਾ ਦਿੱਤਾ ਗਿਆ ਹੈ। ਇਸ ਘਟਨਾ ਵਿੱਚ ਬੱਚੇ ਦੀਆਂ ਪਸਲੀਆਂ ਟੁੱਟ ਗਈਆਂ ਨੇ।

पसलियां टूटने के साथ चेहरे पर चोट आई, गाड़ी चलाने वाले नाबालिग; केस दर्ज |  Punjab Ludhiana Child Crushed Minor Thar driver ; Video Update - Dainik  Bhaskar

ਸੂਚਨਾ ਦੇ ਅਨੁਸਾਰ ਮੋਤੀ ਨਗਰ ਪੁਲਿਸ ਨੇ ਰਿਸ਼ਿਤ ਮਦਾਨ ਵਾਸੀ ਚੰਡੀਗੜ੍ਹ ਰੋਡ ਸੈਕਟਰ 39, ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਹ ਸਾਰਾ ਹਾਦਸਾ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੰਮਰੇ ਵਿੱਚ ਕੈਦ ਹੋ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਹੌਜ਼ਰੀ ਮਾਲਕ ਮੁਕੇਸ਼ ਕੁਮਾਰ ਗੋਇਲ ਦੇ ਬਿਆਨਾਂ ’ਦੇ ਅਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ। ਮੁਕੇਸ਼ ਕੁਮਾਰ ਗੋਇਲ ਨੇ ਪੁਲਿਸ ਨੂੰ ਬਿਆਨ ‘ਚ ਕਿਹਾ ਹੈ ਕਿ ਉਸ ਦਾ ਸਾਢੇ 9 ਸਾਲ ਦਾ ਪੁੱਤਰ ਕੁਸ਼ ਗੋਇਲ ਆਪਣੀ ਗਲੀ ਵਿੱਚ ਹੀ ਖੇਡ ਦਾ ਸੀ। ਇਸ ਦੌਰਾਨ ਦੋਸ਼ੀ ਮਹਿੰਦਰਾ ਥਾਰ ਗੱਡੀ ਨੂੰ ਤੇਜ਼ ਰਫ਼ਤਾਰ ਨਾਲ ਲੈ ਕੇ ਆਇਆ ‘ਤੇ ਕੁਸ਼ ਗੋਇਲ ਨੂੰ ਟੱਕਰ ਮਾਰ ਦਿੱਤੀ । ਉਸ ਦੇ ਗੁਆਂਢੀ ਗੁਰਮਿੰਦਰ ਸਿੰਘ ਨੇ ਬੱਚੇ ਨੂੰ ਬਚਾ ਲਿਆ ਤੇ ਉਸ ਨੂੰ ਹਸਪਤਾਲ ਲੈ ਕੇ ਗਿਆ।

ਜਾਣਕਾਰੀ ਦੇ ਅਨੁਸਾਰ ਥਾਰ ਦਾ ਡਰਾਈਵਰ ਨਾਬਾਲਗ ਹੈ। ਬੱਚੇ ਦੀਆਂ ਪਸਲੀਆਂ ਟੁੱਟਣ ਦੇ ਨਾਲ ਉਸ ਦੇ ਚਿਹਰੇ ‘ਤੇ ਵੀ ਕਾਫੀ ਸਟਾ ਲੱਗੀਆਂ ਹਨ। ਪੀੜਤ ਬੱਚੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੋਸ਼ੀ ਨਾਬਾਲਗ ਥਾਰ ਚਾਲਕ ਦੇ ਵਿਰੁੱਧ ਕੋਈ ਐਕਸ਼ਨ ਨਹੀਂ ਲੈ ਰਹੀ। ਇਸ ਕੇਸ ਦੀ ਜਾਂਚ ਕਰ ਰਹੇ ਏਐਸਆਈ ਅਜਮੇਰ ਸਿੰਘ ਦਾ ਕਹਿਣਾ ਹੈ ਕਿ ਪੀੜਤਾਂ ਨੇ ਇਸ ਹਾਦਸੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਸੀ। ਸੂਚਨਾ ਮਿਲਣ ਦੇ ਤੁਰੰਤ ਬਾਅਦ ਪੁਲਿਸ ਨੇ ਦੋਸ਼ੀ ਦੇ ਵਿਰੁੱਧ ਆਈਪੀਸੀ ਦੀ ਧਾਰਾ 279, 337 ਅਤੇ 338 ਦੇ ਤਹਿਤ ਕੇਸ ਦਰਜ ਕਰ ਦਿੱਤਾ ਹੈ।

Exit mobile version