Nation Post

ਲਾਹੌਰ ‘ਚ KCF ਦੇ ਮੁੱਖੀ ਪਰਮਜੀਤ ਸਿੰਘ ਪੰਜਵੜ ਦੀ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕੀਤੀ ਹੱਤਿਆ |

ਖਾਲਿਸਤਾਨ ਕਮਾਂਡੋ ਫੋਰਸ (KCF) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਉਰਫ ਮਲਿਕ ਸਰਦਾਰ ਸਿੰਘ ਦਾ ਅੱਜ ਸਵੇਰੇ ਪਾਕਿਸਤਾਨ ਦੇ ਲਾਹੌਰ ਦੇ ਜੌਹਰ ਟਾਊਨ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਸਵੇਰੇ 6 ਵਜੇ ਦੇ ਕਰੀਬ ਜੋਹਰ ਟਾਊਨ ਸਥਿਤ ਸਨਫਲਾਵਰ ਸੋਸਾਇਟੀ ‘ਚ ਆਪਣੇ ਘਰ ਦੇ ਨੇੜੇ ਸੈਰ ਕਰਨ ਵੇਲੇ ਪਰਮਜੀਤ ਸਿੰਘ ਪੰਜਵੜ ਦੇ ਗੰਨਮੈਨ ਸਣੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ।\

ਪੰਜਾਬ ‘ਚ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਨਾਮ ਮੌਜੂਦ ਸੀ |ਪਰਮਜੀਤ ਸਿੰਘ ਦਾ ਜਨਮ ਤਰਨਤਾਰਨ ਦੇ ਨਜ਼ਦੀਕ ਪੰਜਵੜ ਪਿੰਡ ਵਿੱਚ ਹੋਇਆ ਸੀ। ਉਹ 1986 ਵਿੱਚ ਆਪਣੇ ਚਚੇਰੇ ਭਰਾ ਲਾਭ ਸਿੰਘ ਵੱਲੋਂ ਕੱਟੜਪੰਥੀ ਬਣ ਜਾਣ ਤੋਂ ਮਗਰੋਂ KCF ਵਿੱਚ ਮਿਲ ਗਏ ਸੀ। ਇਸ ਸਭ ਤੋਂ ਪਹਿਲਾਂ ਉਹ ਸੋਹਲ ਵਿੱਚ ਇੱਕ ਕੇਂਦਰੀ ਸਹਿਕਾਰੀ ਬੈਂਕ ਵਿੱਚ ਕੰਮ ਕਰ ਰਹੇ ਸੀ। ਭਾਰਤੀ ਸੁਰੱਖਿਆ ਬਲਾਂ ਦੇ ਹੱਥੋਂ ਭਰਾ ਲਾਭ ਸਿੰਘ ਦੇ ਖਾਤਮੇ ਤੋਂ ਬਾਅਦ, ਪਰਮਜੀਤ ਸਿੰਘ ਪੰਜਵੜ ਨੇ 1990 ਦੇ ਸਮੇਂ ਵਿੱਚ KCF ਦਾ ਚਾਰਜ ਸੰਭਾਲਿਆ ਅਤੇ ਪਾਕਿਸਤਾਨ ਚਲੇ ਗਏ।

ਪਾਕਿਸਤਾਨ ਵੱਲੋ ਉਸ ਨੂੰ ਸ਼ਰਨ ਦਿੱਤੀ ਗਈ ‘ਤੇ ਅੱਤਵਾਦੀਆਂ ਦੀ ਲਿਸਟ ਵਿੱਚ ਵੀ ਸ਼ਾਮਿਲ ਸੀ| ਪਾਕਿਸਤਾਨ ਸਰਕਾਰ ਵੱਲੋ ਮਨਾਂ ਕਰਨ ਦੇ ਬਾਅਦ ਵੀ ਪਰਮਜੀਤ ਪੰਜਵੜ ਲਾਹੌਰ ਵਿੱਚ ਰਹਿ ਰਿਹਾ ਸੀ, ਜਦੋਂ ਕਿ ਉਸਦੀ ਪਤਨੀ ਅਤੇ ਬੱਚੇ ਜਰਮਨੀ ਵਿੱਚ ਰਹਿ ਰਹੇ ਹਨ।

Exit mobile version