ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਸ਼ਰਧਾ ਕਪੂਰ ਆਉਣ ਵਾਲੀ ਫਿਲਮ ‘ਤੂ ਝੂਠੀ ਮੈਂ ਮੱਕੜ’ ‘ਚ ਨਜ਼ਰ ਆਉਣਗੇ। ਨਿਰਦੇਸ਼ਕ ਲਵ ਰੰਜਨ ਦੀ ਫਿਲਮ ‘ਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਪਹਿਲੀ ਵਾਰ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਇਸ ਫਿਲਮ ਦਾ ਨਾਂ ਸਾਹਮਣੇ ਆਇਆ ਹੈ।
ਫਿਲਮ ਮੇਕਰਸ ਨੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿੱਚ ਸ਼ਾਰਟਕੱਟ (TJMM) ਦਿਖਾਈ ਦੇ ਰਿਹਾ ਸੀ ਅਤੇ ਦਰਸ਼ਕਾਂ ਨੂੰ ਨਾਮ ਦਾ ਅੰਦਾਜ਼ਾ ਲਗਾਉਣ ਲਈ ਕਿਹਾ।ਫਿਲਮ ਮੇਕਰਸ ਨੇ ਫਿਲਮ ਦੇ ਟਾਈਟਲ ਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਸ਼ਰਧਾ ਅਤੇ ਰਣਬੀਰ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।ਇਸ ਦੇ ਨਾਲ ਹੀ ਸ਼ਰਧਾ ਕਪੂਰ ਨੇ ਦੱਸਿਆ ਹੈ ਕਿ ਫਿਲਮ ਦਾ ਨਾਂ ‘ਤੂੰ ਝੂਠੀ ਮੈਂ ਮੱਕੜ’ ਹੋਵੇਗਾ।ਇਸ ਰੋਮਾਂਟਿਕ ਕਾਮੇਡੀ ਫਿਲਮ ‘ਚ ਡਿੰਪਲ ਕਪਾਡੀਆ ਵੀ ਨਜ਼ਰ ਆਵੇਗੀ। ਫਿਲਮ ਹੋਲੀ ‘ਤੇ 8 ਮਾਰਚ ਸਾਲ 2023 ਵਿੱਚ ਰਿਲੀਜ਼ ਹੋਵੇਗੀ।
                                    