Nation Post

ਯੂਰਪੀ ਦੇਸ਼ ਸਰਬੀਆ ‘ਚ 21 ਸਾਲ ਦੇ ਮੁੰਡੇ ਨੇ ਕੀਤੀ ਗੋਲੀਬਾਰੀ, 8 ਦੀ ਹੋਈ ਮੌਤ,ਕੁਝ ਲੋਕਾਂ ਦੀ ਹਾਲਤ ਗੰਭੀਰ|

ਬੀਤੀ ਰਾਤ ਯੂਰਪੀ ਦੇਸ਼ ਸਰਬੀਆ ਦੇ ਮਲਾਡੇਨੋਵੈਕ ਸ਼ਹਿਰ ‘ਚ ਇੱਕ ਕਾਰ ਸਵਾਰ ਹਮਲਾਵਰ ਨੇ ਸੜਕ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ । ਇਸ ਦੌਰਾਨ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ‘ਤੇ ਕੁਝ ਲੋਕਾਂ ਦੀ ਹਾਲਤ ਗੰਭੀਰ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਹਮਲਾਵਰ ਸਿਰਫ 21 ਸਾਲਾਂ ਦਾ ਹੈ। ਸੂਚਨਾ ਦੇ ਅਨੁਸਾਰ ਹਮਲਾਵਰ ਇੱਕ ਕਾਰ ਵਿਚ ਸਵਾਰ ਹੋ ਕੇ ਆਇਆ ਸੀ ਤੇ ਉਸ ਦੇ ਕੋਲ ਆਟੋਮੈਟਿਕ ਗਨ ਸੀ। ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਾਰ ਭੱਜ ਗਿਆ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।

ਬੀਤੇ ਦੋ ਦਿਨਾਂ ‘ਚ ਇਹ ਦੂਜੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ 3 ਮਈ ਨੂੰ ਰਾਜਧਾਨੀ ਬੇਲਗ੍ਰੇਡ ਦੇ ਇਕ ਸਕੂਲ ਵਿਚ ਇੱਕ ਵਿਦਿਆਰਥੀ ਨੇ ਗੋਲੀਬਾਰੀ ਕੀਤੀ ਸੀ। ਇਸ ਘਟਨਾ ‘ਚ ਇੱਕ ਹੀ ਜਮਾਤ ਦੇ 9 ਵਿਦਿਆਰਥੀਆਂ ਦੀ ਮੌਕੇ ‘ਤੇ ਮੌਤ ਹੋ ਗਈ ਸੀ ਜਦੋਂ ਕਿ ਕੁਝ ਵਿਦਿਆਰਥੀ ਜ਼ਖਮੀ ਹੋ ਗਏ ਸੀ । ਇਹ ਗੋਲੀਬਾਰੀ 14 ਸਾਲ ਦੇ ਲੜਕੇ ਵੱਲੋ ਕੀਤੀ ਗਈ ਸੀ, ਜੋ ਕਿ 7ਵੀਂ ਜਮਾਤ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

Exit mobile version