Nation Post

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਠਵੀਂ ਜਮਾਤ ਦੇ ਤਿੰਨ ਟਾਪਰਾਂ ਨੂੰ 51-51 ਹਜ਼ਾਰ ਰੁ: ਇਨਾਮ ਦਾ ਕੀਤਾ ਐਲਾਨ |

PSEB ਦੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਪੰਜਾਬ ਦੇ ਤਿੰਨ ਟਾਪਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਨਮਾਨਿਤ ਕਰਨ ਵਾਲੇ ਹਨ। ਸੀਐਮ ਭਗਵੰਤ ਮਾਨ ਤਿੰਨ ਟਾਪਰਾਂ ਨੂੰ 51-51 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਦੇ ਚੈਕ ਦੇਣ ਵਾਲੇ ਹਨ। ਇਸ ਤੋਂ ਬਿਨ੍ਹਾਂ ਤਿੰਨੋਂ ਵਿਦਿਆਰਥਣਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਵੀ ਸਨਮਾਨ ਦਿੱਤਾ ਜਾਵੇਗਾ। ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸੂਚਨਾ ਦਿੱਤੀ ਹੈ।

ਸੀਐਮ ਮਾਨ ਵੱਲੋਂ ਜਿਨ੍ਹਾਂ ਤਿੰਨ ਵਿਦਿਆਰਥਣਾਂ ਨੂੰ ਸਨਮਾਨ ਦਿੱਤਾ ਜਾਣਾ ਹੈ, ਉਨ੍ਹਾਂ ‘ਚ ਇੱਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀ ਵਿਦਿਆਰਥਣ ਲਵਪ੍ਰੀਤ ਕੌਰ, ਇਸੇ ਸਕੂਲ ਦੀ ਦੂਸਰੀ ਵਿਦਿਆਰਥਣ ਗੁਰਨਜੀਤ ਕੌਰ ਅਤੇ ਤੀਸਰੀ ਲੁਧਿਆਣਾ ਸਕੂਲ ਦੀ ਵਿਦਿਆਰਥਣ ਸਮਰਪ੍ਰੀਤ ਕੌਰ ਸ਼ਾਮਿਲ ਹਨ। ਲਵਪ੍ਰੀਤ ਕੌਰ 100 ਫੀਸਦੀ ਅੰਕ ਲੈ ਕੇ ਪਹਿਲੇ, ਗੁਰਨਕੀਤ ਕੌਰ 100 ਫੀਸਦੀ ਅੰਕ ਲੈ ਕੇ ਦੂਜੇ ਅਤੇ ਸਮਰਪ੍ਰੀਤ ਕੌਰ 99.67 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤੇ ਹਨ ।

Exit mobile version