Nation Post

ਮੁੰਬਈ ਚ ਪ੍ਰੇਮੀ ਨੇ ਲਿਵ-ਇਨ ਪਾਰਟਨਰ ਦਾ ਕਤਲ ਕਰਕੇ ਬੈਡ ‘ਚ ਲੁਕੋ ਦਿੱਤੀ ਲਾਸ਼,ਫਰਨੀਚਰ ਵੇਚ ਕੇ ਹੋਇਆ ਫਰਾਰ|

ਮੁੰਬਈ ‘ਚ ਲਿਵ-ਇਨ ਪਾਰਟਨਰ ਨੇ ਪ੍ਰੇਮਿਕਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਬਾਅਦ ਵਿੱਚ ਉਸ ਦੀ ਲਾਸ਼ ਨੂੰ ਬੈੱਡ ਦੇ ਅੰਦਰ ਲੁਕਾ ਦਿੱਤਾ। ਇਹ ਘਟਨਾ ਸੋਮਵਾਰ ਸ਼ਾਮ ਨੂੰ ਨਾਲਾਸੋਪਾਰਾ ਵਿੱਚ ਹੋਈ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਘਰ ਦਾ ਫਰਨੀਚਰ ਵੇਚ ਕੇ ਮੁੰਬਈ ਤੋਂ ਰਾਜਸਥਾਨ ਨੂੰ ਭੱਜ ਰਿਹਾ ਸੀ,ਪਰ ਪੁਲਿਸ ਨੇ ਉਸ ਨੂੰ ਮੱਧ ਪ੍ਰਦੇਸ਼ ਦੇ ਨਾਗਦਾ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਜਦੋਂ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਬਦਬੂ ਆਈ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਸੂਚਨਾ ਦੇ ਅਨੁਸਾਰ ਹਾਰਦਿਕ ਸ਼ਾਹ ਅਤੇ ਮੇਘਾ ਤੋਰਵੀ ਤਿੰਨ ਸਾਲ ਤੋਂ ਰਿਲੇਸ਼ਨਸ਼ਿਪ ‘ਚ ਸਨ। ਦੋਵੇਂ ਇੱਕ ਮਹੀਨਾ ਪਹਿਲਾਂ ਹੀ ਸੀਤਾ ਸਦਨ ​​ਦੀ ਇਮਾਰਤ ਵਿੱਚ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਹੋਏ ਸਨ। ਮੇਘਾ ਪੇਸ਼ੇ ਤੋਂ ਨਰਸ ਸੀ ਪਰ ਹਾਰਦਿਕ ਬੇਰੁਜ਼ਗਾਰ ਸੀ। ਮੇਘਾ ਨੂੰ ਉਸ ਦਾ ਵੀ ਖਰਚਾ ਚੁੱਕਣਾ ਪੈ ਰਿਹਾ ਸੀ । ਇਸ ਗੱਲ ਨੂੰ ਲੈ ਕੇ ਦੋਵਾਂ ‘ਚ ਕਾਫੀ ਝਗੜਾ ਹੁੰਦਾ ਰਹਿੰਦਾ ਸੀ। ਐਤਵਾਰ ਨੂੰ ਵੀ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਲੜਾਈ ਹੋਈ। ਇਸ ਕਾਰਨ ਹਾਰਦਿਕ ਨੇ ਗੁੱਸੇ ‘ਚ ਆ ਕੇ ਮੇਘਾ ਦਾ ਕਤਲ ਕਰ ਦਿੱਤਾ।

ਮੌਤ ਤੋਂ ਇੱਕ ਦਿਨ ਬਾਅਦ ਮੇਘਾ ਦੇ ਸਰੀਰ ਵਿੱਚੋਂ ਬਦਬੂ ਆਉਣ ਲੱਗੀ। ਘਰ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਲੋਕਾਂ ਤੋਂ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਹਾਰਦਿਕ ਅਤੇ ਮੇਘਾ ਇੱਕ ਮਹੀਨਾ ਪਹਿਲਾਂ ਹੀ ਇੱਥੇ ਰਹਿਣ ਲਈ ਆਏ ਸਨ। ਉਨ੍ਹਾਂ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ। ਇਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਤਲਾਸ਼ੀ ਲਈ ਅਤੇ ਮੁਲਜ਼ਮ ਦੇ ਫ਼ੋਨ ਦੀ ਲੋਕੇਸ਼ਨ ਟਰੇਸ ਕੀਤੀ।

ਮੋਬਾਈਲ ਦੀ ਲੋਕੇਸ਼ਨ ਟਰੇਸ ਕਰਨ ਤੇ ਪਤਾ ਲੱਗਾ ਕਿ ਉਹ ਮੁੰਬਈ ਤੋਂ ਰਾਜਸਥਾਨ ਜਾ ਰਿਹਾ ਸੀ। ਪੁਲਿਸ ਨੇ ਕ੍ਰਾਈਮ ਬ੍ਰਾਂਚ ਅਤੇ ਰੇਲਵੇ ਪੁਲਿਸ ਦੀ ਮਦਦ ਨਾਲ ਉਸ ਨੂੰ ਮੱਧ ਪ੍ਰਦੇਸ਼ ਤੋਂ ਫੜਿਆ। ਪੁਲਿਸ ਨੇ ਹੁਣ ਕਤਲ ਦਾ ਕੇਸ ਦਰਜ ਕਰ ਲਿਆ ਹੈ।

Exit mobile version