Nation Post

ਮੁਕਤਸਰ ਸਾਹਿਬ ‘ਚ ਮਠਿਆਈ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ: 4 ਘੰਟੇ ਲੱਗੇ ਕਾਬੂ ਪਾਉਣ ਲਈ |

ਮੁਕਤਸਰ ਸ਼ਹਿਰ ‘ਚ ਸ਼ੁੱਕਰਵਾਰ ਦੁਪਹਿਰ 1 ਵਜੇ ਇਕ ਮਠਿਆਈ ਦੀ ਦੁਕਾਨ ‘ਚ ਅਚਾਨਕ ਅੱਗ ਲੱਗ ਗਈ ਸੀ। ਅੱਗ ਲੱਗ ਜਾਣ ਕਾਰਨ ਦੁਕਾਨ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਹੈ, ਇਸ ਦੇ ਨਾਲ ਹੀ ਚਾਰ ਸਿਲੰਡਰਾਂ ਵਿੱਚ ਵੀ ਜ਼ਬਰਦਸਤ ਧਮਾਕਾ ਹੋ ਗਿਆ ਹੈ। ਧਮਾਕੇ ਦੇ ਕਾਰਨ ਸਾਰੀ ਇਮਾਰਤ ਹਿੱਲ ਚੁੱਕੀ ਹੈ। ਅੱਗ ਲੱਗ ਜਾਣ ਦੀ ਦੀ ਵਜ੍ਹਾ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆਂ ਪਰ ਅੱਗ ਇੰਨੀ ਖ਼ਤਰਨਾਕ ਸੀ ਕਿ 4 ਘੰਟੇ ਦੀ ਮਿਹਨਤ ਤੋਂ ਮਗਰੋਂ ਫਾਇਰ ਬ੍ਰਿਗੇਡ ਇਸ ਨੂੰ ਬੁਝਾ ਸਕੇ।

आग में जलकर दुकान का सारा सामान तहस नहस हो गया।

ਸੂਚਨਾ ਦੇ ਅਨੁਸਾਰ ਮੁਕਤਸਰ ਦੇ ਅਬੋਹਰ ਰੋਡ ’ਤੇ ਗਲੀ ਨੰਬਰ 2 ਦੇ ਨੇੜੇ ਮੱਕੜ ਸਵੀਟ ਹੈ, ਜਿੱਥੇ ਅੱਗ ਲੱਗ ਜਾਣ ਦੇ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ । ਮਠਿਆਈ ਦੀ ਦੁਕਾਨ ‘ਚ ਚਾਰ ਗੈਸ ਸਿਲੰਡਰ ਰੱਖੇ ਹੋਏ ਸੀ,ਉਹ ਵੀ ਫਟ ਗਏ ਹਨ, ਇਸ ਧਮਾਕੇ ਦੇ ਕਾਰਨ 2 ਮੰਜ਼ਿਲਾ ਦੁਕਾਨ ਦਾ ਬਹੁਤ ਨੁਕਸਾਨ ਹੋਇਆ ਹੈ। ਅੱਗ ਲੱਗ ਜਾਣ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪੁੱਜ ਗਈ ਸੀ ਅਤੇ ਕੜੀ ਮਿਹਨਤ ਨਾਲ ਅੱਗ ਨੂੰ ਬੁਝਾ ਸਕੇ |

आग लगने से जलकर राख हुआ दुकान में रखा स्टॉक।

Exit mobile version