Nation Post

ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ‘ਤੇ ਪਤਨੀ ਪਾਇਲ ਦੇ ਘਰ ਜੋੜੇ ਬੱਚਿਆਂ ਨੇ ਲਿਆ ਜਨਮ, ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ।

ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਹੁਣ 4 ਬੱਚਿਆਂ ਦੇ ਪਿਤਾ ਬਣ ਚੁੱਕੇ ਹਨ। ਥੋੜ੍ਹੇ ਸਮੇ ਪਹਿਲਾਂ ਉਨ੍ਹਾਂ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਹੁਣ ਉਨ੍ਹਾਂ ਦੀ ਪਹਿਲੀ ਪਤਨੀ ਪਾਇਲ ਮਲਿਕ ਨੇ ਜੋੜੇ ਬੱਚਿਆਂ ਨੂੰ ਜਨਮ ਦਿੱਤਾ ਹੈ। ਅਰਮਾਨ ਮਲਿਕ ਨੇ ਇਹ ਖੁਸ਼ੀ ਆਪਣੇ ਫੈਨਸ ਨਾਲ ਸ਼ੇਅਰ ਕੀਤੀ ਹੈ।

ਅਰਮਾਨ ਮਲਿਕ ਨੇ ਸੋਸ਼ਲ ਮੀਡਿਆ ‘ਤੇ ਹਸਪਤਾਲ ਦੀ ਇੱਕ ਫੋਟੋ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਦਾ ਸਾਰਾ ਪਰਿਵਾਰ ਦਿਖਾਈ ਦੇ ਰਿਹਾ ਹੈ। ਪਹਿਲੀ ਪਤਨੀ ਪਾਇਲ ਮਲਿਕ ਬੈੱਡ ‘ਤੇ ਪਈ ਹੋਈ ਹੈ। ਅਰਮਾਨ ਮਲਿਕ ਅਤੇ ਪਾਇਲ,ਕ੍ਰਿਤਿਕਾ ਦਾ ਵੱਡਾ ਪੁੱਤਰ ਚਿਰਾਯੂ ਵੀ ਨਾਲ ਹੈ। ਫੋਟੋ ਨੂੰ ਸਾਂਝੀ ਕਰਦੇ ਹੋਏ ਅਰਮਾਨ ਮਲਿਕ ਨੇ ਗੁਡ ਨਿਊਜ਼ ਦਿੱਤੀ ਅਤੇ ਕਿਹਾ, “ਪਾਇਲ ਮਾਂ ਬਣ ਗਈ ਹੈ, ਅਨੁਮਾਨ ਲਾਓ ਕੀ?”

ਅਰਮਾਨ ਮਲਿਕ ‘ਤੇ ਪੁੱਤਰ ਚਿਰਯੂ ਨਾਲ ਪਾਇਲ ਮਲਿਕ ਨੇ ਮੈਟਰਨਿਟੀ ਫੋਟੋਸ਼ੂਟ ਦੀ ਤਸਵੀਰ ਸਾਂਝੀ ਕਰਕੇ ਮਾਂ ਬਣਨ ਦੀ ਗੁਡ ਨਿਊਜ਼ ਵੀ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਪਾਇਲ ਮਲਿਕ ਨੇ ਕਿਹਾ, ” ਆਖਿਰਕਾਰ ਉਹ ਸਮਾਂ ਆ ਗਿਆ… ਮਾਂ ਬਣ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਅਨੁਮਾਨ ਲਾਓ ਕੁੜੀ ਜਾਂ ਮੁੰਡਾ।”

ਯੂਟਿਊਬਰ ਅਰਮਾਨ ਮਲਿਕ ਨੇ ਦੋ ਵਿਆਹ ਕਰਵਾਏ ਹਨ। ਪਹਿਲੀ ਪਤਨੀ ਦਾ ਨਾਮ ਪਾਇਲ ਮਲਿਕ ਹੈ, ਜਿਸ ਨਾਲ ਉਨ੍ਹਾਂ ਨੇ 2011 ਵਿੱਚ ਵਿਆਹ ਕਰਵਾਇਆ ਸੀ। ਇਸ ਦੇ ਨਾਲ ਹੀ ਦੂਜੀ ਪਤਨੀ ਦਾ ਨਾਮ ਕ੍ਰਿਤਿਕਾ ਮਲਿਕ ਹੈ, ਜਿਸ ਨਾਲ ਉਨ੍ਹਾਂ ਨੇ 2018 ‘ਚ ਵਿਆਹ ਕਰਵਾਇਆ ਸੀ। ਪਾਇਲ ਦੀਆਂ ਦੋਵੇਂ ਗਰਭ-ਅਵਸਥਾਵਾਂ IVF ਦੇ ਜ਼ਰੀਏ ਹੋਈਆਂ ਹਨ। ਦੂਸਰੀ ਵਾਰ ਗਰਭ ਅਵਸਥਾ ‘ਚ ਪਾਇਲ ਨੂੰ ਬਹੁਤ ਵਾਰ ਡਾਕਟਰਾਂ ਤੋਂ ਨਾਂ ਸੁਣਨ ਨੂੰ ਮਿਲੀ ਸੀ, ਫਿਰ ਆਖਿਰਕਾਰ ਉਨ੍ਹਾਂ ਨੂੰ ਖੁਸ਼ਖਬਰੀ ਮਿਲ ਗਈ।

Exit mobile version