Nation Post

ਮਸ਼ਹੂਰ ਟੀਵੀ ਅਦਾਕਾਰਾ ਨੇਹਾ ਮਰਦਾ ਦੀ ਪ੍ਰੈਗਨੈਂਸੀ ‘ਚ ਹੋਈ ਸਮੱਸਿਆ:ਹਸਪਤਾਲ ‘ਚ ਕੀਤਾ ਗਿਆ ਭਰਤੀ|

ਮਸ਼ਹੂਰ ਟੀਵੀ ਸੀਰੀਅਲ ਬਾਲਿਕਾ ਵਧੂ ਅਦਾਕਾਰਾ ਨੇਹਾ ਮਰਦਾ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੀ ਪ੍ਰੈਗਨੈਂਸੀ ਬਾਰੇ ਦੱਸਿਆ ਸੀ। ਇਸ ਦੇ ਨਾਲ ਹੀ ਹੁਣ ਖਬਰਾਂ ਆ ਰਹੀਆਂ ਹਨ ਕਿ ਪ੍ਰੈਗਨੈਂਸੀ ਦੇ ਆਖਰੀ ਪੜਾਅ ‘ਚ ਉਨ੍ਹਾਂ ਨੂੰ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਅਦਾਕਾਰਾ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ 11 ਸਾਲ ਬਾਅਦ ਨੇਹਾ ਮਰਦਾ ਨੇ ਇਹ ਖੁਸ਼ਖਬਰੀ ਦਿੱਤੀ ਸੀ|

ਸੂਚਨਾ ਦੇ ਅਨੁਸਾਰ ਨੇਹਾ ਮਰਦਾ ਦੀ ਪ੍ਰੈਗਨੈਂਸੀ ‘ਚ ਕੁਝ ਸਮੱਸਿਆ ਹੋ ਗਈ ਹੈ, ਜਿਸ ਕਾਰਨ ਨੇਹਾ ਮਰਦਾ ਨੂੰ ਹਸਪਤਾਲ ਲਿਜਾਇਆ ਗਿਆ | ਉਨ੍ਹਾਂ ਨੂੰ ਹੁਣ ਓਬਸਰਵਾਸ਼ਨ ‘ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕੁਝ ਸਮੇਂ ਤੱਕ ਡਾਕਟਰ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਣਗੇ | ਇਸ ਬਾਰੇ ਨੇਹਾ ਮਰਦਾ ਜਾਂ ਉਸ ਦੇ ਪਰਿਵਾਰ ਵੱਲੋਂ ਕੁਝ ਨਹੀਂ ਦੱਸਿਆ ਗਿਆ।

Exit mobile version