Nation Post

ਮਸ਼ਹੂਰ ਟੀਵੀ ਐਕਟਰਸ ਨੀਲੂ ਕੋਹਲੀ ਦੇ ਪਤੀ ਹਰਮਿੰਦਰ ਸਿੰਘ ਦੀ ਹੋਈ ਮੌਤ, ਘਰ ਦੇ ਬਾਥਰੂਮ ਵਿੱਚੋ ਬਰਾਮਦ ਹੋਈ ਲਾਸ਼ |

ਪ੍ਰਸਿੱਧ ਟੀਵੀ ਅਤੇ ਫ਼ਿਲਮੀ ਐਕਟਰਸ ਨੀਲੂ ਕੋਹਲੀ ਦੇ ਪਤੀ ਹਰਮਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ । ਜਾਣਕਾਰੀ ਦੇ ਅਨੁਸਾਰ ਨੀਲੂ ਕੋਹਲੀ ਦੇ ਪਤੀ ਹਰਮਿੰਦਰ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਸੀ। ਉਹ ਸ਼ੁੱਕਰਵਾਰ ਦੁਪਹਿਰ ਨੂੰ ਗੁਰਦੁਆਰੇ ਗਏ ਸੀ। ਗੁਰਦੁਆਰੇ ਤੋਂ ਵਾਪਸ ਆ ਕੇ ਬਾਥਰੂਮ ਗਏ ਅਤੇ ਉਥੇ ਹੀ ਡਿੱਗ ਗਏ । ਉਸ ਸਮੇਂ ਘਰ ਵਿੱਚ ਇੱਕ ਹੀ ਕਰਮਚਾਰੀ ਸੀ। ਉਸਨੇ ਹੀ ਨੀਲੂ ਕੋਹਲੀ ਦੇ ਪਤੀ ਹਰਮਿੰਦਰ ਸਿੰਘ ਨੂੰ ਬਾਥਰੂਮ ਵਿੱਚ ਡਿੱਗਿਆ ਹੋਇਆ ਦੇਖਿਆ ਅਤੇ ਤਰੁੰਤ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾ ਹੀ ਉਨ੍ਹਾਂ ਦਾ ਦੇਹਾਂਤ ਹੋ ਚੁੱਕਾ ਸੀ।

ਸੂਚਨਾ ਦੇ ਅਨੁਸਾਰ ਨੀਲੂ ਕੋਹਲੀ ਦੀ ਸਭ ਤੋਂ ਚੰਗੀ ਦੋਸਤ ਵੰਦਨਾ ਨੇ ਅਦਾਕਾਰਾ ਦੇ ਪਤੀ ਦੀ ਮੌਤ ਦੀ ਜਾਣਕਾਰੀ ਦਿੱਤੀ, ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਘਰ ਵਿੱਚ ਇੱਕ ਹੀ ਕਰਮਚਾਰੀ ਸੀ। ਉਹ ਹਰਮਿੰਦਰ ਸਿੰਘ ਦੇ ਬਾਥਰੂਮ ਤੋਂ ਬਾਹਰ ਆਉਣ ਦੀ ਉਡੀਕ ਕਰ ਰਿਹਾ ਸੀ, ਤਾਂ ਜੋ ਉਹ ਉਨ੍ਹਾਂ ਨੂੰ ਦੁਪਹਿਰ ਦਾ ਖਾਣਾ ਖਵਾ ਦਵੇ । ਬਹੁਤ ਦੇਰ ਹੋਣ ਤੋਂ ਬਾਅਦ ਵੀ ਹਰਮਿੰਦਰ ਸਿੰਘ ਨਹੀਂ ਆਏ ਤਾਂ ਕਰਮਚਾਰੀ ਨੇ ਕਮਰੇ ‘ਚ ਜਾ ਕੇ ਦੇਖਿਆ । ਕਮਰੇ ‘ਚ ਨਾ ਹੋਣ ‘ਤੇ ਉਸ ਨੇ ਬਾਥਰੂਮ ‘ਚ ਜਾ ਕੇ ਦੇਖਿਆ ਤੇ ਉਥੇ ਉਸ ਨੂੰ ਹਰਮਿੰਦਰ ਸਿੰਘ ਬੇਹੋਸ਼ ਹੋਏ ਮਿਲੇ ।

ਨੀਲੂ ਕੋਹਲੀ ਦੇ ਦੋਸਤ ਨੇ ਅੱਗੇ ਕਿਹਾ ਕਿ ਹਰਮਿੰਦਰ ਸਿੰਘ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਕੀਤਾ ਜਾਣਾ ਹੈ । ਕਿਉਂਕਿ ਉਨ੍ਹਾਂ ਦਾ ਪੁੱਤਰ ਹਾਲੇ ਬਾਹਰ ਹੈ, ਉਨ੍ਹਾਂ ਦੇ ਪੁੱਤਰ ਦੇ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਹੋਵੇਗਾ।

Exit mobile version