Nation Post

ਮਸ਼ਹੂਰ ਐਕਟ੍ਰੈੱਸ ਦੀ ਬੱਸ ਦੀ ਲਪੇਟ ‘ਚ ਆਉਣ ਨਾਲ ਹੋਈ ਮੌਤ,ਦੋਸ਼ੀ ਗ੍ਰਿਫਤਾਰ |

ਸੂਚਨਾ ਦੇ ਅਨੁਸਾਰ ਪੱਛਮੀ ਬੰਗਾਲ ਦੇ ਉੱਤਰੀ ਪਰਗਨਾ ਦੇ ਬਾਰਾਨਗਰ ‘ਚ ਬੱਸ ਦੀ ਲਪੇਟ ਵਿੱਚ ਆ ਜਾਣ ਨਾਲ ਇਕ ਟੀ. ਵੀ. ਅਭਿਨੇਤਰੀ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਅਦਾਕਾਰਾ ਦਾ ਨਾਂ ਸੁਚੰਦਰਾ ਦਾਸਗੁਪਤਾ ਹੈ। ਸੂਤਰਾਂ ਦੇ ਮੁਤਾਬਿਕ, ਸ਼ਨੀਵਾਰ ਦੇਰ ਰਾਤ ਸੁਚੰਦਰਾ ਦਾਸਗੁਪਤਾ ਇੱਕ ਐਪ ਮੋਟਰਸਾਈਕਲ ‘ਤੇ ਸ਼ੂਟਿੰਗ ਕਰਨ ਮਗਰੋਂ ਘਰ ਵਾਪਸ ਜਾ ਹੀ ਰਹੀ ਸੀ ਕਿ ਬਾਰਾਨਗਰ ਥਾਣੇ ਦੇ ਘੋਸ਼ਪਾੜਾ ਦੇ ਨੇੜੇ ਇੱਕ ਬੱਸ ਦੀ ਬਾਈਕ ਨਾਲ ਜ਼ੋਰਦਾਰ ਟੱਕਰ ਹੋ ਜਾਂਦੀ ਹੈ।

ਇਸ ਘਟਨਾ ਦੀ ਵਜ੍ਹਾ ਨਾਲ ਬੀ. ਟੀ. ਰੋਡ ‘ਤੇ ਥੋੜ੍ਹੇ ਸਮੇਂ ਲਈ ਆਵਾਜਾਈ ਬੰਦ ਹੋ ਚੁੱਕੀ ਸੀ । ਬੰਗਾਲੀ ਐਕਟ੍ਰੈੱਸ ਸੁਚੰਦਰਾ ਦਾਸਗੁਪਤਾ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਨੂੰ ਲੈ ਕੇ ਬਾਰਾਨਗਰ ਘੋਸ਼ਪਾੜਾ ਖੇਤਰ ‘ਚ ਕਾਫੀ ਤਨਾਅਪੂਰਨ ਮਾਹੌਲ ਬਣਿਆ ਹੋਇਆ ਹੈ। ਬਾਰਾਨਗਰ ਥਾਣੇ ਦੀ ਪੁਲਿਸ ਨੇ ਬੱਸ ਦੇ ਚਾਲਕ ਨੂੰ ਮੌਕੇ ਤੇ ਗ੍ਰਿਫ਼ਤਾਰ ਕਰ ਲਿਆ ਹੈ।

Exit mobile version