Nation Post

ਮਸ਼ਹੂਰ ਅਦਾਕਾਰ ਆਰ ਮਾਧਵਨ ਦੇ ਬੇਟੇ ਨੇ ਤੈਰਾਕੀ ਚੈਂਪੀਅਨਸ਼ਿਪ ‘ਚ ਭਾਰਤ ਲਈ 5 ਗੋਲਡ ਮੈਡਲ ਪ੍ਰਾਪਤ ਕੀਤੇ|

ਆਰ ਮਾਧਵਨ ਇੱਕ ਬਹੁਤ ਵਧੀਆ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਚੰਗੇ ਪਿਤਾ ਵੀ ਹਨ। ਉਹ ਹਮੇਸ਼ਾ ਆਪਣੇ ਪੁੱਤਰ ਵੇਦਾਂਤ ਦਾ ਸਾਥ ਦਿੰਦੇ ਹਨ। ਉਨ੍ਹਾਂ ਦਾ ਪੁੱਤਰ ਫ਼ਿਲਮੀ ਦੁਨੀਆਂ ‘ਚ ਨਹੀਂ ਸਗੋਂ ਖੇਡਾਂ ‘ਚ ਦਿਲਚਸਪੀ ਰੱਖਦਾ ਹੈ |ਵੇਦਾਂਤ ਤੈਰਾਕੀ ਵਿੱਚ ਚੈਂਪੀਅਨ ਹੈ |ਵੇਦਾਂਤ ਆਪਣੀ ਕਾਬਲੀਅਤ ਦੇ ਨਾਲ ਪਿਤਾ ਅਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰ ਰਿਹਾ ਹੈ।

ਵੇਦਾਂਤ ਨੇ ਤੈਰਾਕੀ ਮੁਕਾਬਲੇ ਵਿੱਚ ਭਾਰਤ ਲਈ ਪੰਜ ਗੋਲ੍ਡ ਮੈਡਲ ਆਪਣੇ ਨਾਂ ਕੀਤੇ ਹਨ। ਆਰ ਮਾਧਵਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪੁੱਤਰ ਵੇਦਾਂਤ ਨੂੰ ਇਸ ਜਿੱਤ ਲਈ ਮੁਬਾਰਕਾਂ ਦਿੱਤੀਆਂ ਹਨ। ਵੇਦਾਂਤ ਨੇ ਕੁਝ ਦਿਨ ਪਹਿਲਾ ਹੀ ਮਲੇਸ਼ੀਆ ਇਨਵੀਟੇਸ਼ਨਲ ਏਜ ਗਰੁੱਪ ਸਵੀਮਿੰਗ ਚੈਂਪੀਅਨਸ਼ਿਪ ‘ਚ ਭਾਗ ਲਿਆ ਸੀ, ਜਿਸ ‘ਚ ਵੇਦਾਂਤ ਨੇ ਪੰਜ ਗੋਲ੍ਡ ਮੈਡਲ ਜਿੱਤੇ ਹਨ।

ਆਰ ਮਾਧਵਨ ਦੁਆਰਾ ਸੋਸ਼ਲ ਮੀਡਿਆ ‘ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ‘ਚ ਵੇਦਾਂਤ ਭਾਰਤ ਦੇ ਰਾਸ਼ਟਰੀ ਝੰਡੇ ‘ਤੇ ਪੰਜ ਸੋਨੇ ਦੇ ਤਗਮੇ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਜਿੱਤ ਨਾਲ ਵੇਦਾਂਤ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ |

ਆਰ ਮਾਧਵਨ ਨੇ ਆਪਣੇ ਪੁੱਤਰ ਵੇਦਾਂਤ ਦੀ ਤਸਵੀਰ ਸਾਂਝੀ ਕਰਕੇ ਕਿਹਾ ਹੈ ਕਿ ‘ਈਸ਼ਵਰ ਦੀ ਕਿਰਪਾ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਵੇਦਾਂਤ ਨੇ ਭਾਰਤ ਲਈ ਪੰਜ ਗੋਲ੍ਡ ਮੈਡਲ (50m, 100m, 200m, 400m ਅਤੇ 1500m) ਤੇ ਨਾਲ ਹੀ 2 ਪੀਬੀ ਪ੍ਰਾਪਤ ਕੀਤੇ ਹਨ । ਇਹ ਸਮਾਗਮ ਮਲੇਸ਼ੀਆ ਇਨਵੀਟੇਸ਼ਨਲ ਏਜ ਗਰੁੱਪ ਸਵੀਮਿੰਗ ਮੁਕਾਬਲੇ 2023 ‘ਚ ਕੁਆਲਾ ਲੁੰਪੁਰ ‘ਚ ਹੋਇਆ ਸੀ । ਅਸੀਂ ਬਹੁਤ ਖੁਸ਼ ਹਾਂ ਤੇ ਪ੍ਰਦੀਪ ਸਰ ਦੇ ਦਿਲੋਂ ਸ਼ੁਕਰਗੁਜ਼ਾਰ ਹਾਂ।’

Exit mobile version