Nation Post

ਬ੍ਰਿਟਿਸ਼ ਵਿੱਚ ਭਾਰਤੀ ਅੰਬੈਸੀ ਦੇ ਬਾਹਰ ਖਾਲਿਸਤਾਨੀਆਂ ਨੇ ਕੀਤਾ ਰੋਸ ਪ੍ਰਦਰਸ਼ਨ, ਤਿਰੰਗੇ ਦਾ ਕੀਤਾ ਦਾ ਅਪਮਾਨ।

ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਚੱਲ ਰਹੀ ਕਾਰਵਾਈ ਨੂੰ ਲੈ ਕੇ ਹਰ ਪਾਸੇ ਫੈਲੇ ਖਾਲਿਸਤਾਨੀ ਸਮਰਥਕ ਰੋਸ ਪ੍ਰਦਰਸ਼ਨ ਕਰ ਰਹੇ ਹਨ। ਬੀਤੀ ਸ਼ਾਮ ਬ੍ਰਿਟਿਸ਼ ਵਿੱਚ ਭਾਰਤੀ ਅੰਬੈਸੀ ਦੇ ਬਾਹਰ ਖਾਲਿਸਤਾਨੀਆਂ ਨੇ ਰੋਸ ਪ੍ਰਦਰਸ਼ਨ ਕਰਕੇ ਤਿਰੰਗੇ ਦਾ ਅਪਮਾਨ ਕੀਤਾ। ਤੁਰੰਤ ਐਕਸ਼ਨ ਲੈਂਦੇ ਹੋਏ ਭਾਰਤ ਨੇ ਬ੍ਰਿਟਿਸ਼ ਦੇ ਸੀਨੀਅਰ ਡਿਪਲੋਮੈਟ ਨੂੰ ਸੰਮਨ ਭੇਜ ਦਿੱਤਾ ਹੈ।

ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਵਿਰੁੱਧ ਹੋ ਰਹੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ ਪਰ ਬੀਤੀ ਸ਼ਾਮ ਕੁਝ ਖਾਲਿਸਤਾਨੀ ਸਮਰਥਕ ਬ੍ਰਿਟੇਨ ਵਿਚ ਭਾਰਤੀ ਅੰਬੈਸੀ ਦੇ ਬਾਹਰ ਇਕੱਠੇ ਹੋ ਗਏ । ਉਨ੍ਹਾਂ ਨੇ ਪਹਿਲਾਂ ਭਾਰਤੀਆਂ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਫਿਰ ਖਾਲਿਸਤਾਨ ਸਮਰਥਕਾਂ ਨੇ ਅੰਬੈਸੀ ‘ਤੇ ਲਹਿਰਾਏ ਗਏ ਤਿਰੰਗੇ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ। ਭਾਰਤੀ ਡਿਪਲੋਮੈਟਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਝੰਡਾ ਵਾਪਸ ਲੈ ਲਿਆ। ਪਰ ਪ੍ਰਦਰਸ਼ਨਕਾਰੀ ਅੰਬੈਸੀ ਦੇ ਬਾਹਰ ਖਾਲਿਸਤਾਨੀ ਤਿਰੰਗਾ ਲਹਿਰਾਉਂਦੇ ਰਹੇ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਰਹੇ ।

ਬ੍ਰਿਟੇਨ ਵਿੱਚ ਭਾਰਤੀ ਅੰਬੈਸੀ ਵਿੱਚ ਤਾਇਨਾਤ ਡਿਪਲੋਮੈਟਾਂ ਨੇ ਤੁਰੰਤ ਐਕਸ਼ਨ ਲਿਆ । ਉਨ੍ਹਾਂ ਨੇ ਮੁੜ ਉਸੇ ਥਾਂ ‘ਤੇ ਤਿਰੰਗਾ ਲਹਿਰਾਇਆ ਗਿਆ । ਇਸ ਦੇ ਨਾਲ ਹੀ ਅੰਬੈਸੀ ਦੀ ਇਮਾਰਤ ‘ਤੇ ਇਕ ਹੋਰ ਦੋ ਮੰਜ਼ਿਲਾ ਤਿਰੰਗਾ ਲਹਿਰਾਇਆ ਗਿਆ।

ਭਾਰਤ ਸਰਕਾਰ ਨੇ ਬ੍ਰਿਟਿਸ਼ ਸਥਿਤ ਹਾਈ ਕਮਿਸ਼ਨ ‘ਚ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤੀ ਝੰਡੇ ਨੂੰ ਹੇਠਾਂ ਉਤਾਰੇ ਜਾਣ ਦੀ ਘਟਨਾ ਦੇ ਸਬੰਧ ‘ਚ ਦਿੱਲੀ ‘ਚ ਬ੍ਰਿਟੇਨ ਦੇ ਡਿਪਲੋਮੈਟਾਂ ਨੂੰ ਸੰਮਨ ਭੇਜ ਦਿੱਤਾ ਹੈ। ਪ੍ਰਦਰਸ਼ਨ ਦੌਰਾਨ ਬ੍ਰਿਟੇਨ ਦੇ ਡਿਪਲੋਮੈਟਾਂ ਤੋਂ ਜਵਾਬ ਮੰਗਿਆ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਭਾਰਤੀ ਅੰਬੈਸੀ ਦੇ ਬਾਹਰ ਪ੍ਰਦਰਸ਼ਨ ਕਰਨ ਕਿਵੇਂ ਦਿੱਤਾ । ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।

Exit mobile version