Nation Post

ਬਾਲੀਵੁੱਡ ਐਕਟਰ ਵਿਦਿਯੁਤ ਜਾਮਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਕੀਤੀ ਸੇਵਾ |

Indian Actor Vidyut Jammwal offers prayer at Golden Temple

ਅਦਾਕਾਰ ਵਿਦਿਯੁਤ ਜਾਮਵਾਲ ਆਪਣੀ ਆਉਣ ਵਾਲੀ ਫਿਲਮ IB-71 ਨੂੰ ਹੈ ਪਾਸੇ ਪ੍ਰਮੋਟ ਕਰਦੇ ਹਨ, ਹੁਣ ਅਦਾਕਾਰ ਇਸੇ ਸਬੰਧੀ ਅੰਮ੍ਰਿਤਸਰ ਪੁੱਜੇ ਹਨ, ਜਿੱਥੇ ਉਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਤੇ ਭਾਂਡੇ ਸਾਫ ਕਰਨ ਦੀ ਸੇਵਾ ਵੀ ਕੀਤੀ । ਵਿਦਿਯੁਤ ਜਾਮਵਾਲ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਸ ਦੀਆ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਹਨ।

ਅਦਾਕਾਰ ਵਿਦਯੁਤ ਜਾਮਵਾਲ ਆਲ ਵ੍ਹਾਈਟ ਲੁੱਕ ‘ਚ ਦਿਖਾਈ ਦੇ ਰਹੇ ਹਨ। ਅਦਾਕਾਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਅਤੇ ਸੇਵਾ ਕਰਦੇ ਵੀ ਨਜ਼ਰ ਆਏ। ਇਸ ਤੋਂ ਬਿਨ੍ਹਾਂ ਵਿਦਯੁਤ ਆਪਣੀ ਟੀਮ ਸਣੇ ਵਾਹਗਾ ਬਾਰਡਰ ‘ਤੇ ਪੁੱਜੇ ਤੇ ਉਨ੍ਹਾਂ ਨੇ ਦੇਸ਼ ਦੇ ਜਵਾਨਾਂ ਨੂੰ ਵੀ ਮਿਲ ਕੇ ਆਏ।ਅਦਾਕਾਰ ਦੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਤੇ ਵੀਡੀਓ ਨੂੰ ਦੇਖ ਕਾਫੀ ਖੁਸ਼ ਹੋਏ ਹਨ ਤੇ ਉਨ੍ਹਾਂ ਦੀਆ ਖੂਬ ਤਾਰੀਫਾਂ ਕਰ ਰਹੇ ਹਨ |

 

 

Exit mobile version