Nation Post

ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਨੇ ਸੋਸ਼ਲ ਮੀਡਿਆ ‘ਤੇ ਪ੍ਰੈਗਨੈਂਸੀ ਦੀ ਖ਼ਬਰ ਸਾਂਝੀ ਕਰ ਸਭ ਨੂੰ ਕੀਤਾ ਹੈਰਾਨ|

ਬਾਲੀਵੁੱਡ ਅਭਿਨੇਤਰੀ ਇਲਿਆਨਾ ਡੀਕਰੂਜ਼ ਨੇ ਅੱਜ ਯਾਨੀ ਮੰਗਲਵਾਰ ਸਵੇਰੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਸੋਸ਼ਲ ਮੀਡਿਆ ‘ਤੇ ਪੋਸਟ ਸਾਂਝੀ ਕਰਕੇ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਅਤੇ ਦੱਸਿਆ ਹੈ ਕਿ ਉਹ ਛੇਤੀ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੀ ਹੈ। ਇਲਿਆਨਾ ਡੀਕਰੂਜ਼ ਦੀ ਇਸ ਖ਼ਬਰ ਨੇ ਉਸ ਦੇ ਕੁਝ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਹੋਣ ਵਾਲੇ ਬੱਚੇ ਦੇ ਪਿਤਾ ਬਾਰੇ ਕੁਝ ਨਹੀਂ ਕਿਹਾ |

ileana dcruz picture viral as she sits on cruise, नाव पर इस अंदज में  'विटामिन Sea' लेते दिखीं इलियाना डिक्रूज, वायरल हो गई ये PIC – News18 हिंदी

ਇਲਿਆਨਾ ਡੀਕਰੂਜ਼ ਨੇ ਕੁਝ ਸਮੇ ਪਹਿਲਾ ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਦੋ ਖੂਬਸੂਰਤ ਬਲੈਕ ਐਂਡ ਵ੍ਹਾਈਟ ਤਸਵੀਰਾਂ ਸਾਂਝੀਆਂ ਕੀਤੀਆਂ ਸੀ। ਪਹਿਲੀ ਤਸਵੀਰ ‘ਚ ਇੱਕ ਛੋਟੇ ਬੱਚੇ ਦੇ ਕੱਪੜੇ ਰੱਖੇ ਹੋਏ ਹਨ, ਜਿਸ ‘ਤੇ ਕੈਪਸ਼ਨ ਲਿਖਿਆ ਹੈ-‘ਐਂਡ ਸੋ ਦ ਐਡਵੈਂਚਰ ਬਿਗਨਸ’ | ਦੂਸਰੀ ਤਸਵੀਰ ਵਿੱਚ ਇੱਕ ਪੈਂਡੈਂਟ ਹੈ ਜਿਸ ਉੱਤੇ ਮਾਮਾ ਲਿਖਿਆ ਹੋਇਆ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ – ‘ਜਲਦੀ ਆ ਰਿਹਾ ਹਾਂ, ਤੁਹਾਡੇ ਨਾਲ ਮਿਲਣ ਦੀ ਉਡੀਕ ਨਹੀਂ ਕਰ ਸਕਦੀ।’

ਇਲਿਆਨਾ ਡੀਕਰੂਜ਼ ਦੀ ਪ੍ਰੈਗਨੈਂਸੀ ਦੀ ਖਬਰ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀਆ ਬਹੁਤ ਸ਼ੁਭਕਾਮਨਾਵਾ ਮਿਲ ਰਹੀਆਂ ਹਨ, ਉੱਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਬੱਚੇ ਦੇ ਪਿਤਾ ਬਾਰੇ ਪੁੱਛ ਰਹੇ ਹਨ ਜਾਂ ਅਦਾਕਾਰਾ ਦੇ ਵਿਆਹ ਬਾਰੇ ਸਵਾਲ ਕਰ ਰਹੇ ਹਨ।

ਖ਼ਬਰ ਹੈ ਕਿ ਇਲਿਆਨਾ ਡੀਕਰੂਜ਼ ਕੈਟਰੀਨਾ ਕੈਫ ਦੇ ਭਰਾ ਸੇਬੇਸਟਿਅਨ ਲੌਰੇਂਟ ਮਿਸ਼ੇਲ ਨੂੰ ਡੇਟ ਕਰ ਰਹੀ ਹੈ। ਹੁਣ ਤੱਕ ਅਦਾਕਾਰਾ ਨੇ ਇਸ ਰਿਸ਼ਤੇ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ।

Exit mobile version