Nation Post

ਬਰਨਾਲਾ ‘ਚ ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੇ ਦੀ ਹੋਈ ਮੌਤ, ਦਿਲ ਦਾ ਦੌਰਾ ਪੈਣ ਨਾਲ |

ਪੰਜਾਬ ਦੇ ਬਰਨਾਲਾ ਦੇ ਪਿੰਡ ਬਖਤਗੜ੍ਹ ਵਿੱਚ ਵਿਆਹ ਤੋਂ ਇੱਕ ਦਿਨ ਪਹਿਲਾਂ ਨੌਜਵਾਨ ਦੀ ਮੌਤ ਹੋ ਗਈ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸੀ । ਰਾਤ ਨੂੰ ਜਾਗੋ ਨਿਕਲਣੀ ਸੀ। ਰਿਸ਼ਤੇਦਾਰ ਘਰ ਵਿੱਚ ਜਸ਼ਨ ਮਨਾ ਰਹੇ ਸੀ।ਇਸ ਦੌਰਾਨ ਪਰਿਵਾਰ ਦੀਆ ਖੁਸ਼ੀਆਂ ਦੁੱਖ ‘ਚ ਬਦਲ ਗਈਆਂ | ਲਾੜੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਪੂਰਨਦੀਪ ਸਿੰਘ ਵਜੋਂ ਹੋਈ ਹੈ।ਜਿਸ ਦੀ ਉਮਰ 32 ਸਾਲ ਸੀ | ਪੂਰਨਦੀਪ ਕਿਸੇ ਕੰਮ ਲਈ ਆਪਣੇ ਪਿੰਡ ਪੱਖੋ ਕੈਚੀਆਂ ਤੋਂ ਘਰ ਜਾ ਰਿਹਾ ਸੀ। ਪਿੰਡ ਮੱਲੀਆਂ ਨੇੜੇ ਇੱਕਦਮ ਉਸ ਦੀ ਸਿਹਤ ਖ਼ਰਾਬ ਹੋ ਗਈ। ਜਦੋਂ ਤੱਕ ਪੂਰਨਦੀਪ ਆਪਣੇ ਆਪ ਨੂੰ ਸੰਭਾਲਦਾ,ਉਸ ਤੋਂ ਪਹਿਲਾ ਹੀ ਉਹ ਬੇਹੋਸ਼ ਹੋ ਗਿਆ। ਇਸ ‘ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ।

ਥਾਣਾ ਪੱਖੋਂ ਕਾਚੀਆਂ ਦੇ SHO ਮੱਖਣ ਸ਼ਾਹ ਨੇ ਦੱਸਿਆ ਹੈ ਕਿ ਮ੍ਰਿਤਕ ਪੂਰਨਦੀਪ ਸਿੰਘ ਦੇ ਪਿਤਾ ਭੋਲਾ ਸਿੰਘ ਦੇ ਬਿਆਨਾਂ ’ਤੇ ਧਾਰਾ 174 ਤਹਿਤ ਐਕਸ਼ਨ ਲਿਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਮੈਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਹੁਣ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਪੂਰਨਦੀਪ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪੂਰਨਦੀਪ ਦੀ ਮੌਤ ਦੀ ਸੂਚਨਾ ਮਿਲਣ ਨਾਲ ਪੂਰੇ ਪਿੰਡ ਦੀਆ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ |

Exit mobile version