Nation Post

ਬਟਾਲਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ; ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ,ਜਦਕਿ ਦੂਸਰਾ ਨੌਜਵਾਨ ਗੰਭੀਰ ਜ਼ਖਮੀ |

ਬਟਾਲਾ ‘ਚ ਭਿਆਨਕ ਸੜਕ ਹਾਦਸਾ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਬਟਾਲਾ ਤੋਂ ਕਲਾਨੌਰ ਰੋਡ ‘ਤੇ ਅੱਡਾ ਖੁਸ਼ੀਪੁਰ ਨੇੜੇ ਗੱਡੀ ਦੀ ਇੱਕ ਦਰੱਖਤ ਨਾਲ ਟੱਕਰ ਹੋ ਗਈ ਹੈ। ਸਵਿਫਟ ਕਾਰ ਵਿਚ ਦੋ ਵਿਅਕਤੀ ਸੀ| ਇਸ ਘਟਨਾ ਵਿਚ ਇੱਕ ਦੀ ਮੌਕੇ ‘ਤੇ ਮੌਤ ਹੋ ਚੁੱਕੀ ਹੈ, ਜਦਕਿ ਇਕ ਨੌਜਵਾਨ ਦੀ ਲੱਤ ਟੁੱਟ ਚੁੱਕੀ ਹੈ |

ਗੱਡੀ ਦੀ ਰਫਤਾਰ ਜ਼ਿਆਦਾ ਹੋਣ ਕਰਕੇ ਇਹ ਹਾਦਸਾ ਵਾਪਰਿਆ ਸੀ|ਇਸ ਘਟਨਾ ਤੋਂ ਤਰੁੰਤ ਬਾਅਦ ਆਲੇ-ਦੁਆਲੇ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਜਦੋਂ ਲੋਕਾਂ ਨੇ ਕਾਰ ਵਿੱਚੋ ਵਿਅਕਤੀਆਂ ਨੂੰ ਬਾਹਰ ਕੱਢਿਆ ਤਾਂ ਪਤਾ ਲੱਗਿਆ ਕਿ ਆੜ੍ਹਤੀ ਪ੍ਰਗਟ ਸਿੰਘ ਗੁਰਾਇਆ ਦੀ ਮੌਤ ਹੋ ਚੁੱਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸਿੰਘ ਪਿੰਡ ਖਾਨਫੱਤਾ ਦੇ ਸਾਬਕਾ ਸਰਪੰਚ ਵੀ ਸੀ। ਇੱਕ ਜ਼ਖਮੀ ਨੌਜਵਾਨ ਦੀ ਪਛਾਣ ਮਨਦੀਪ ਸਿੰਘ ਵਜੋਂ ਕੀਤੀ ਗਈ ਹੈ। ਦੋਵੇਂ ਵਿਅਕਤੀ ਕਿਸੇ ਕੰਮ ਲਈ ਗੱਡੀ ਵਿੱਚ ਗਏ ਸੀ ਕਿ ਇਕਦਮ ਗੱਡੀ ਦੀ ਸੜਕ ਕਿਨਾਰੇ ਲੱਗੇ ਇੱਕ ਦਰੱਖਤ ਨਾਲ ਟੱਕਰ ਹੋ ਗਈ।

ਇੱਕ ਜਖ਼ਮੀ ਨੌਜਵਾਨ ਨੂੰ ਹਸਪਤਾਲ ਵਿਚ ਦਾਖ਼ਲ ਕਰਾ ਦਿੱਤਾ ਗਿਆ ਹੈ। ਲੋਕਾਂ ਵੱਲੋ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।ਪੁਲਿਸ ਥਾਣਾ ਕਲਾਨੌਰ ਵੀ ਹਾਦਸੇ ਵਾਲੀ ਜਗ੍ਹਾ ਤੇ ਪੁੱਜ ਚੁੱਕੀ ਹੈ। ਪੁਲਿਸ ਨੇ ਦੱਸਿਆ ਹੈ ਕਿ ਮ੍ਰਿਤਕ ਪ੍ਰਗਟ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ‘ਤੋਂ ਬਾਅਦ ਲਾਸ਼ ਪਰਵਾਰਿਕ ਮੈਬਰਾਂ ਨੂੰ ਸੌਪ ਦੇਣਗੇ |

Exit mobile version