Nation Post

ਫਿਲਮ ‘ਦਿ ਕੇਰਲ ਸਟੋਰੀ’ ਦੀ ਅਦਾਕਾਰਾ ਅਦਾ ਸ਼ਰਮਾ ਘਿਰੀ ਮੁਸੀਬਤ ‘ਚ, ਨਿੱਜੀ ਸੰਪਰਕ ਵੇਰਵੇ ਆਨਲਾਈਨ ਹੋਏ ਲੀਕ|

ਅਭਿਨੇਤਰੀ ਅਦਾ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਦਿ ਕੇਰਲ ਸਟੋਰੀ’ ਨੂੰ ਲੈ ਕੇ ਸੁਰਖ਼ੀਆਂ ‘ਚ ਹੈ। ਅਦਾਕਾਰਾ ਫਿਲਮ ਦੀ ਸਫਲਤਾ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ ਪਰ ਇਸ ਖੁਸ਼ੀ ਦੇ ਨਾਲ-ਨਾਲ ਉਨ੍ਹਾਂ ਨੂੰ ਕੁਝ ਮੁਸੀਬਤਾਂ ਨੇ ਵੀ ਘੇਰ ਲਿਆ ਹੈ। ਦਰਅਸਲ, ਹਾਲ ਹੀ ’ਚ ਅਦਾ ਸ਼ਰਮਾ ਦੇ ਨਿੱਜੀ ਸੰਪਰਕ ਡਿਟੇਲ ਆਨਲਾਈਨ ਲੀਕ ਹੋ ਗਈ ਹੈ, ਜਿਸ ਕਾਰਨ ਅਦਾਕਾਰਾ ਨੂੰ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ।

ਅਭਿਨੇਤਰੀ ਅਦਾ ਸ਼ਰਮਾ ਦੀ ਨਿੱਜੀ ਸੰਪਰਕ ਡਿਟੇਲ ‘ਜਾਮੁੰਡਾ_ਬੋਲਤੇ’ ਨਾਮ ਦੇ ਇੰਸਟਾਗ੍ਰਾਮ ਵਰਤੋਂ ਕਰਤਾ ਦੁਆਰਾ ਇੰਸਟਾਗ੍ਰਾਮ ’ਤੇ ਲੀਕ ਕੀਤੀ ਗਈ ਹੈ। ਇਸ ਦੇ ਨਾਲ ਹੀ ਇਸ ਉਪਭੋਗਤਾ ਵੱਲੋ ਅਦਾਕਾਰਾ ਦਾ ਨਵਾਂ ਸੰਪਰਕ ਨੰਬਰ ਲੀਕ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ। ਜਿਸ ਅਕਾਊਂਟ ਤੋਂ ਸੰਪਰਕ ਨੰਬਰ ਲੀਕ ਕੀਆ ਗਿਆ ਸੀ, ਉਸ ਨੂੰ ਡਿਐਕਟੀਵੇਟ ਕੀਤਾ ਗਿਆ ਹੈ ਪਰ ਹੁਣ ਇਹ ਪੋਸਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਚੁੱਕੀ ਹੈ। ਜਿਸ ਤੇ ਅਭਿਨੇਤਰੀ ਦੇ ਫੈਨਸ ਵੱਲੋ ਮੁੰਬਈ ਸਾਈਬਰ ਸੈੱਲ ਤੋਂ ਇਸ ਯੂਜ਼ਰ ਵਿਰੁੱਧ ਐਕਸ਼ਨ ਲੈਣ ਦੀ ਮੰਗ ਕੀਤੀ ਜਾ ਰਹੀ ਹੈ ।

Exit mobile version