Nation Post

ਪੰਜਾਬ ਸਰਕਾਰ ਨੇ 4 ਆਈਏਐਸ ਅਤੇ 2 ਪੀਸੀਐਸ ਅਧਿਕਾਰੀਆਂ ਦੇ ਕੀਤੇ ਟਰਾਂਸਫਰ,ਦੇਖੋ ਪੂਰੀ ਜਾਣਕਾਰੀ |

ਪੰਜਾਬ ਸਰਕਾਰ IAS ‘ਤੇ PCS ਅਧਿਕਾਰੀਆਂ ਦੇ ਲਗਾਤਾਰ ਟਰਾਂਸਫਰ ਕਰ ਰਹੇ ਹਨ। ਇਸ ਕੜੀ ‘ਚ ਹੁਣ ਪੰਜਾਬ ਸਰਕਾਰ ਨੇ 4 ਆਈਏਐਸ ਅਤੇ 2 ਪੀਸੀਐਸ ਅਧਿਕਾਰੀਆਂ ਦੇ ਟਰਾਂਸਫਰ ਕਰ ਦਿੱਤੇ ਹਨ। ਟਰਾਂਸਫਰ ਕੀਤੇ ਹੋਏ ਅਧਿਕਾਰੀਆਂ ‘ਚ IAS ਅਧਿਕਾਰੀ ਸੋਨਾਲੀ ਗਿਰੀ, IAS ਪਰਮਪਾਲ ਕੌਰ ਸਿੱਧੂ, IAS ਵਿਕਾਸ ਗਰਗ, IAS ਦਿਲਰਾਜ ਸਿੰਘ ਅਤੇ ਇਸ ਦੇ ਨਾਲ ਹੀ 2 PCS ਅਧਿਕਾਰੀ ਅਮਰਬੀਰ ਸਿੰਘ ਅਤੇ ਸ਼ਕਤੀ ਸਿੰਘ ਬੱਲ ਦੇ ਨਾਂ ਸ਼ਾਮਿਲ ਕੀਤੇ ਗਏ ਹਨ।

ਜਾਣਕਾਰੀ ਦੇ ਅਨੁਸਾਰ ਵਧੀਕ ਰਾਜ ਟਰਾਂਸਪੋਰਟ ਕਮਿਸ਼ਨਰ ਅਮਰਬੀਰ ਸਿੰਘ ਨੂੰ ਗ੍ਰਹਿ ਮਾਮਲੇ ‘ਤੇ ਨਿਆਂ ਵਿਭਾਗ ਵਿੱਚ ਸੰਯੁਕਤ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਕਾਸ ਗਰਗ ਦਾ ਟਰਾਂਸਪੋਰਟ ਵਿਭਾਗ ਤੋਂ ਟਰਾਂਸਫਰ ਕੀਤਾ ਗਿਆ ਹੈ, ਪਰ ਉਨ੍ਹਾਂ ਦਾ ਵਿੱਤ ਕਮਿਸ਼ਨਰ ਅਤੇ ਜੰਗਲਾਤ ਦਾ ਅਹੁਦਾ ਬਣਿਆ ਰਹਿਣ ਵਾਲਾ ਹੈ। ਵਿਕਾਸ ਗਰਗ ਦੀ ਜਗ੍ਹਾ ‘ਤੇ ਦਿਲਰਾਜ ਸਿੰਘ ਨੂੰ ਨਿਯੁਕਤ ਕਰਨ ਵਾਲੇ ਹਨ, ਜੋ ਟਰਾਂਸਪੋਰਟ ਵਿਭਾਗ ਦੇ ਨਵੇਂ ਸਕੱਤਰ ਬਣ ਜਾਣਗੇ।

Exit mobile version