Nation Post

ਪੰਜਾਬ ਪੁਲਿਸ ਦੇ IG ਰਾਕੇਸ਼ ਅਗਰਵਾਲ ਦੇ ਘਰ ‘ਚ ਕਾਂਸਟੇਬਲ ਨੇ ਕਰ ਲਈ ਆਤਮਹੱਤਿਆ,ਤੁਸੀਂ ਵੀ ਜਾਣੋ ਸਾਰੇ ਮਾਮਲੇ ਬਾਰੇ |

ਪੰਜਾਬ ਪੁਲਿਸ ਦੇ IG ਰਾਕੇਸ਼ ਅਗਰਵਾਲ ਦੇ ਘਰ ‘ਚ ਕਾਂਸਟੇਬਲ ਸੁਸ਼ੀਲ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਕਾਂਸਟੇਬਲ ਦੇ ਆਤਮਹੱਤਿਆ ਕਰਨ ਦੀ ਵਜ੍ਹਾ ਹਾਲੇ ਤੱਕ ਪਤਾ ਨਹੀਂ ਲੱਗੀ ਹੈ । ਕਾਂਸਟੇਬਲ ਸੁਸ਼ੀਲ ਕੁਮਾਰ ਦੇ ਪਰਿਵਾਰ ਦੇ ਪਹੁੰਚਣ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਣਾ ਹੈ। ਸੁਸ਼ੀਲ ਕੁਮਾਰ IG ਰਾਕੇਸ਼ ਅਗਰਵਾਲ ਦੇ ਘਰ ‘ਚ ਡਿਊਟੀ ‘ਦੇ ਰਿਹਾ ਸੀ।

ਕਾਂਸਟੇਬਲ ਸੁਸ਼ੀਲ ਕੁਮਾਰ ਨੇ 5 ਅਪ੍ਰੈਲ ਨੂੰ IG ਰਾਕੇਸ਼ ਅਗਰਵਾਲ ਦੇ ਘਰ ਡਿਊਟੀ ਦੌਰਾਨ ਆਪਣੀ ਸਰਵਿਸ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਬਾਰੇ ਜਾਣਕਾਰੀ ਮਿਲਣ ਤੇ ਸੈਕਟਰ-26 ਥਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ, ਪਰ ਕੋਈ ਸਬੂਤ ਨਹੀਂ ਮਿਲਿਆ।

ਜਾਣਕਾਰੀ ਦੇ ਅਨੁਸਾਰ ਕਾਂਸਟੇਬਲ ਸੁਸ਼ੀਲ ਕੁਮਾਰ ਰੋਜ਼ ਦੀ ਤਰ੍ਹਾਂ ਡਿਊਟੀ ‘ਤੇ ਤਾਇਨਾਤ ਸੀ, ਪਰ ਉਸੇ ਵੇਲੇ ਫਾਇਰਿੰਗ ਹੋਣ ਦੀ ਆਵਾਜ਼ ਸੁਣ ਕੇ ਉੱਥੇ ਮੌਜੂਦ ਲੋਕ ਮੌਕੇ ‘ਤੇ ਆਏ ਅਤੇ ਸੁਸ਼ੀਲ ਕੁਮਾਰ ਨੂੰ ਖੂਨ ਨਾਲ ਲੱਥਪੱਥ ਬੇਹੋਸ਼ੀ ਦੀ ਹਾਲਤ ‘ਚ ਦੇਖਿਆ ਗਿਆ । ਜਦੋਂ ਸੁਸ਼ੀਲ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਸੁਸ਼ੀਲ ਕੁਮਾਰ ਦੇ ਆਤਮਹੱਤਿਆ ਕਰਨ ਦੀ ਵਜ੍ਹਾ ਕੋਈ ਮਾਨਸਿਕ ਪ੍ਰੇਸ਼ਾਨੀ ਹੋ ਸਕਦੀ ਹੈ। ਸਾਰੀ ਘਟਨਾ ਦਾ ਕਾਰਨ ਉਸ ਸਮੇਂ ਪਤਾ ਲੱਗੇਗਾ ਜਦੋਂ ਪਰਿਵਾਰ ਦੇ ਮੈਂਬਰ ਚੰਡੀਗੜ੍ਹ ਆ ਜਾਣਗੇ।

Exit mobile version