Nation Post

ਪੰਜਾਬ ਦੇ ਫਰੀਦਕੋਟ ‘ਚ ਚੱਲੀ ਗੋਲ਼ੀ, ਮਹਿਲਾ SHO ਦੇ ਛਾਤੀ ‘ਚ ਲੱਗੀ,ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਕੀਤਾ ਰੈਫਰ|

ਪੰਜਾਬ ਦੇ ਫਰੀਦਕੋਟ ਜਿਲ੍ਹੇ ਦੀ ਗੋਲੇਵਾਲਾ ਪੁਲਿਸ ਥਾਣੇ ‘ਚ ਅਚਾਨਕ ਗੋਲ਼ੀ ਚੱਲ ਜਾਣ ਕਾਰਨ ਮਹਿਲਾ SHO ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੂਚਨਾ ਦੇ ਅਨੁਸਾਰ ਮਹਿਲਾ SHO ਦੇ ਛਾਤੀ ‘ਚ ਗੋਲ਼ੀ ਲੱਗੀ ਹੈ | SHO ਜੋਗਿੰਦਰ ਕੌਰ ਨੂੰ ਜ਼ਖਮੀ ਹਾਲਤ ‘ਚ ਪਹਿਲਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਪਰ ਹਾਲਤ ਜਿਆਦਾ ਖ਼ਰਾਬ ਹੋਣ ਦੇ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਹੋ ਗਈ ਹੈ।

ਇਸ ਹਾਦਸੇ ਦੀ ਪੁਸ਼ਟੀ ਫਰੀਦਕੋਟ ਦੇ SP ਜਸਮੀਤ ਸਿੰਘ ਨੇ ਕੀਤੀ ਹੈ। ਪੁਲਿਸ ਨੇ ਦੱਸਿਆ ਹੈ ਕਿ ਜੋਗਿੰਦਰ ਕੌਰ ਦੀ ਆਪਣੀ ਹੀ ਸਰਵਿਸ ਰਿਵਾਲਵਰ ‘ਚੋਂ ਗੋਲ਼ੀ ਚੱਲ ਗਈ ਸੀ। ਇਹ ਘਟਨਾ ਰਾਤ 2 ਵਜੇ ਦੇ ਕਰੀਬ ਵਾਪਰੀ ਹੈ , ਜਦੋਂ ਜੋਗਿੰਦਰ ਕੌਰ ਆਪਣੀ ਸਰਵਿਸ ਰਿਵਾਲਵਰ ਨੂੰ ਲਾਕਰ ‘ਚ ਰੱਖ ਰਹੀ ਸੀ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜੋਗਿੰਦਰ ਕੌਰ ਨੂੰ ਇੱਕ ਮਹੀਨਾ ਪਹਿਲਾਂ ਹੀ ਗੋਲੇਵਾਲ ਚੌਂਕੀ ਦਾ ਇੰਚਾਰਜ ਬਣਾ ਦਿੱਤਾ ਗਿਆ ਸੀ।

Exit mobile version