Nation Post

ਪੰਜਾਬ ‘ਚ ਪਿੰਡ ਤਲਾਣੀਆ ਵਿਖੇ ਲਵ ਮੈਰਿਜ ਹੋਈ ਵਿਆਹੁਤਾ ਦੀ ਸਹੁਰਿਆਂ ਨੇ ਕੀਤੀ ਹੱਤਿਆ |

ਪੰਜਾਬ ‘ਚ ਪਿੰਡ ਤਲਾਣੀਆ ਵਿਖੇ ਲਵ ਮੈਰਿਜ ਦਾ ਖੌਫ਼ਨਾਕ ਅੰਤ ਹੋਇਆ ਹੈ, ਜਿੱਥੇ ਵਿਆਹੁਤਾ ਦਾ ਉਸ ਦੇ ਜਨਮਦਿਨ ਵਾਲੇ ਦਿਨ ਗਲ਼ਾ ਘੁੱਟ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਿਨੌਣੀ ਹਰਕਤ ਨੂੰ ਵਿਆਹੁਤਾ ਦੇ ਪਤੀ ‘ਤੇ ਸੱਸ ਨੇ ਅੰਜਾਮ ਦਿੱਤਾ ਹੈ |

ਇਸ ਘਟਨਾ ਬਾਰੇ ਪੁਲਿਸ ਦੀ ਟੀਮ ਨੇ ਮ੍ਰਿਤਕਾ ਨਿਆਮਤ ਗਿੱਲ ਦੀ ਮਾਤਾ ਭੁਪਿੰਦਰ ਕੌਰ ਵਾਸੀ ਮੁਹੱਲਾ ਮੋਦੀਆਂਵਾਲਾ ਸਰਹਿੰਦ ਸ਼ਹਿਰ ਦੀ ਸ਼ਿਕਾਇਤ ’ਤੇ ਤੁਰੰਤ ਐਕਸ਼ਨ ਲੈਂਦੇ ਹੋਏ ਮ੍ਰਿਤਕਾ ਦੇ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਦਕਿ ਮ੍ਰਿਤਕਾ ਦੀ ਸੱਸ ਹਾਲੇ ਫਰਾਰ ਹੈ।

ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੀ ਮਾਤਾ ਭੁਪਿੰਦਰ ਕੌਰ ਨੇ 23 ਅਪ੍ਰੈਲ 2023 ਨੇ ਸ਼ਿਕਾਇਤ ਦਰਜ਼ ਕਰਵਾਈ ਹੈ ਕਿ ਉਸ ਦੀ ਕੁੜੀ ਨਿਆਮਤ ਗਿੱਲ ਨੇ ਮਨਜੋਤ ਸਿੰਘ ਵਾਸੀ ਪਿੰਡ ਤਲਾਣੀਆ ਨਾਲ ਸਾਲ 2016 ‘ਚ ਪ੍ਰੇਮ ਵਿਆਹ ਕਰਵਾਇਆ ਸੀ। ਮ੍ਰਿਤਕਾ ਦਾ ਪਤੀ ਤੇ ਉਸ ਦੀ ਮਾਤਾ ਗੁਰਦੀਸ਼ ਕੌਰ ਨੇ ਵਿਆਹ ਤੋਂ ਥੋੜੀ ਦੇਰ ਮਗਰੋਂ ਹੀ ਕੁੜੀ ਨਾਲ ਕੁੱਟਮਾਰ ਕਰਦੇ ਸੀ। 22 ਅਪ੍ਰੈਲ 2023 ਨੂੰ ਮ੍ਰਿਤਕਾ ਨਿਆਮਤ ਗਿੱਲ ਦਾ ਜਨਮਦਿਨ ਸੀ ਤੇ ਉਹ ਆਪਣੀ ਮਾਤਾ ਨੂੰ ਮਿਲ ਕੇ ਆਉਣ ਦਾ ਸੋਚ ਰਹੀ ਸੀ, ਇਸ ਗੱਲ ਕਰਕੇ ਦੋਵਾਂ ਦੀ ਲੜਾਈ ਹੋ ਗਈ ਸੀ, ਫਿਰ ਕੁੜੀ ਦੇ ਪਤੀ ਮਨਜੋਤ ਸਿੰਘ ਤੇ ਮੁੰਡੇ ਦੀ ਮਾਤਾ ਨੇ ਨਿਆਮਤ ਗਿੱਲ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ । ਮਨਜੋਤ ਸਿੰਘ ਕੁੜੀ ਨੂੰ ਗੱਡੀ ‘ਚ ਬਿਠਾ ਕੇ ਘਰ ਤੋਂ ਬਾਹਰ ਨਾਲ ਲੈ ਕੇ ਗਿਆ ਅਤੇ ਨਿਆਮਤ ਗਿੱਲ ਦਾ ਗਲ਼ਾ ਘੁੱਟ ਕੇ ਹੱਤਿਆ ਕੀਤੀ ‘ਤੇ ਘਟਨਾ ਵਾਲੀ ਜਗ੍ਹਾ ਤੋਂ ਭੱਜ ਗਿਆ।

ਮ੍ਰਿਤਕਾ ਦੀ ਮਾਤਾ ਦੇ ਬਿਆਨ ਦੇ ਆਧਾਰ ‘ਤੇ ਥਾਣਾ ਫਤਿਹਗੜ੍ਹ ਸਾਹਿਬ ਵਿਖੇ ਮਨਜੋਤ ਸਿੰਘ ਤੇ ਗੁਰਦੀਸ਼ ਕੌਰ ਵਿਰੁੱਧ ਕੇਸ ਦਰਜ਼ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਸੀ ਤੇ ਕੁਝ ਸਮੇ ਬਾਅਦ ਹੀ ਦੋਸ਼ੀ ਮਨਜੋਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੋਸ਼ੀ ਮਨਜੋਤ ਸਿੰਘ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾ ਦੀ ਸੱਸ ਗੁਰਦੀਸ਼ ਕੌਰ ਦੀ ਭਾਲ ਜਾਰੀ ਹੈ |

Exit mobile version