Nation Post

ਪੰਚਕੂਲਾ ਦੇ ਵਰਧਾ ਜ਼ਿਲ੍ਹੇ ‘ਚ ਸੜਕ ਹਾਦਸੇ ਦੌਰਾਨ ਮਹਿਲਾ SHO ਦੀ ਹੋਈ ਮੌਤ |

ਪੰਚਕੂਲਾ ਦੇ ਵਰਧਾ ਜ਼ਿਲ੍ਹੇ ‘ਚ ਅੱਜ ਸਵੇਰੇ ਮਹਿਲਾ SHO ਨੇਹਾ ਚੌਹਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ। ਮਹਿਲਾ SHO ਆਪਣੀ ਟੀਮ ਨਾਲ ਇੱਕ ਕੇਸ ‘ਚ ਰੇਡ ਮਾਰਨ ਲਈ ਗਏ ਸੀ। ਰੇਡ ਕਰਨ ਤੋਂ ਬਾਅਦ ਵਿੱਚ ਮਹਿਲਾ SHO ਤੇ ਉਨ੍ਹਾਂ ਦੀ ਟੀਮ ਜਦੋਂ ਵਾਪਸ ਪਰਤ ਰਹੀ ਸੀ ਤਾਂ ਉਨ੍ਹਾਂ ਦੀ ਹਰਿਆਣਾ ਪੁਲਿਸ ਦੀ ਜੀਪ ਦੀ ਇੱਕ ਟਰੱਕ ਨਾਲ ਟਕਰ ਹੋ ਜਾਂਦੀ ਹੈ । ਇਸ ਹਾਦਸੇ ਵਿੱਚ ਡਰਾਈਵਰ ਦੀ ਹਾਲਤ ਗੰਭੀਰ ਹੈ ਤੇ ਟੀਮ ਦੇ ਬਾਕੀ ਮੈਂਬਰ ਸਹੀ ਦੱਸੇ ਜਾ ਰਹੇ ਹਨ ।

ਹਾਦਸੇ ਵਾਲੀ ਜਗ੍ਹਾ ‘ਤੇ ਮੌਜੂਦ ਲੋਕਾਂ ਦੇ ਅਨੁਸਾਰ ਜਦੋਂ ਪੁਲਿਸ ਦੀ ਜੀਪ ਦਾ ਡਰਾਈਵਰ ਨਾਲ ਚੱਲ ਰਹੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ ਕਰ ਰਿਹਾ ਸੀ ਤਾ ਇਸ ਦੌਰਾਨ ਇਹ ਹਾਦਸਾ ਵਾਪਰਦਾ ਹੈ । ਓਵਰਟੇਕ ਦੇ ਦੌਰਾਨ ਪੁਲਿਸ ਦੀ ਜੀਪ ਟੱਰਕ ਨਾਲ ਟਕਰਾ ਗਈ ਤੇ ਜੀਪ ‘ਚ ਬੈਠੀ ਮਹਿਲਾ SHO ਨੇਹਾ ਚੌਹਾਨ ਗੰਭੀਰ ਜ਼ਖਮੀ ਹੋ ਜਾਂਦੀ ਹੈ। ਇਸ ਹਾਦਸੇ ਦੇ ਕੁਝ ਦੇਰ ਬਾਅਦ ਹੀ ਨੇਹਾ ਚੌਹਾਨ ਦੀ ਘਟਨਾ ਵਾਲੀ ਜਗ੍ਹਾ ‘ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ SHO ਨੇਹਾ ਚੌਹਾਨ ਦੇ ਤਿੰਨ ਛੋਟੇ ਬੱਚੇ ਹਨ। ਮਹਿਲਾ SHO ਦੀ ਮੌਤ ਦੀ ਖ਼ਬਰ ਮਿਲਣ ‘ਤੇ ਸੈਕਟਰ-5 ਮਹਿਲਾ ਥਾਣੇ ਵਿਚ ਸਾਥੀ ਕਰਮਚਾਰੀਆਂ ‘ਚ ਸੋਗ ਦਾ ਮਾਹੌਲ ਹੈ। ਕੋਈ ਵੀ ਇਸ ਸਮੇ ਕੁਝ ਬੋਲਣ ਦੀ ਹਾਲਤ ਵਿੱਚ ਨਹੀਂ ਹੈ। ਉਨ੍ਹਾਂ ਨੂੰ ਯਾਦ ਕਰਦੇ ਹੋਏ ਹਰ ਕਿਸੇ ਦੀਆ ਅੱਖਾਂ ਚ ਹੰਝੂ ਹੈ।

Exit mobile version