Nation Post

ਪੁਲਿਸ ਨੇ ਗੈਂਗਸਟਰ ਵਿੱਕੀ ਵਲੈਤੀਆ ਨੂੰ ਕੀਤਾ ਗ੍ਰਿਫਤਾਰ, ਫਗਵਾੜਾ ‘ਚ ਕਾਂਸਟੇਬਲ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਕੀਤੀ ਮਦਦ,ਪਿਸਤੌਲ ਅਤੇ ਸਕਾਰਪੀਓ ਵੀ ਹੋਈ ਬਰਾਮਦ |

ਫਿਲੌਰ ਪੁਲਿਸ ਨੇ ਇੱਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਵਿੱਕੀ ਵਲੈਤੀਆ ਵਾਸੀ ਪਿੰਡ ਪੱਟੀ ਬਾਦਲ ਵਜੋਂ ਹੋਈ ਹੈ। ਪੁਲਿਸ ਨੇ ਵਿੱਕੀ ਕੋਲੋਂ ਇੱਕ ਪਿਸਤੌਲ, 2 ਜਿੰਦਾ ਕਾਰਤੂਸ ਅਤੇ ਇੱਕ ਸਕਾਰਪੀਓ ਗੱਡੀ ਬਰਾਮਦ ਕੀਤੀ ਹੈ।

ਵਿੱਕੀ ਵਲੈਤੀਆ ਉਨ੍ਹਾਂ ਹੀ ਗੈਂਗਸਟਰਾਂ ਦਾ ਸਾਥੀ ਹੈ,ਜਿਨ੍ਹਾਂ ਨੇ ਫਗਵਾੜਾ ‘ਚ ਕਾਰ ਲੁੱਟੀ ਸੀ ਅਤੇ ਕਾਂਸਟੇਬਲ ਦੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਵੱਲੋਂ ਬਰਾਮਦ ਕੀਤੀ ਸਕਾਰਪੀਓ ਓਹੀ ਗੱਡੀ ਹੈ,ਜਿਸ ਵਿੱਚ ਚੌਥੇ ਗੈਂਗਸਟਰ ਨੂੰ ਵਲੈਤੀਆ ਪੁਲਿਸ ਨਾਲ ਮੁਕਾਬਲੇ ਦੌਰਾਨ ਭਜਾ ਕੇ ਲੈ ਗਿਆ ਸੀ। ਜਿਸ ਨੂੰ ਬਾਅਦ ਵਿੱਚ ਮੋਹਾਲੀ ਵਿੱਚ ਫੜ ਲਿਆ ਗਿਆ ਸੀ |

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫਗਵਾੜਾ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਵਿੱਕੀ ਵਲੈਤੀਆ ਦੇ ਕੋਲ ਹੀ ਰਹਿੰਦੇ ਸੀ। ਵਿੱਕੀ ਹੀ ਉਨ੍ਹਾਂ ਦੀ ਮਦਦ ਕਰਦਾ ਸੀ। ਵਾਰਦਾਤ ਤੋਂ ਬਾਅਦ ਉਹ ਗੈਂਗਸਟਰਾਂ ਦੇ ਰਹਿਣ ਅਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕਰਦਾ ਸੀ। ਹਾਲਾਂਕਿ ਵਿੱਕੀ ਵਲੈਤੀਆ ਖਿਲਾਫ ਸਿਰਫ ਕੁੱਟਮਾਰ ਅਤੇ ਲੜਾਈ-ਝਗੜੇ ਦੇ ਹੀ ਮਾਮਲੇ ਦਰਜ ਹਨ।

ਵਿੱਕੀ ਵਲੈਤੀਆ ਕਬੱਡੀ ਦਾ ਖਿਡਾਰੀ ਸੀ। ਉਹ ਨਸ਼ੇ ਦਾ ਆਦੀ ਹੋ ਗਿਆ ਸੀ | ਇਸ ਨਸ਼ੇ ਨੇ ਉਸ ਨੂੰ ਕਬੱਡੀ ਖਿਡਾਰੀ ਤੋਂ ਗੈਂਗਸਟਰ ਬਣਾ ਦਿੱਤਾ। ਉਹ ਲੋਕਾਂ ਨਾਲ ਲੜਾਈ-ਝਗੜਾ ਕਰਨ ਲੱਗਾ। ਪੁਲਿਸ ਨੇ ਦੱਸਿਆ ਕਿ ਵਿੱਕੀ ਵਲੈਤੀਆ ਚੰਗੇ ਪਰਿਵਾਰ ਵਿੱਚੋਂ ਹੈ ਪਰ ਉਸ ਦੀ ਗਲਤ ਸੰਗਤ ਨੇ ਉਸ ਨੂੰ ਅਪਰਾਧੀ ਬਣਾ ਦਿੱਤਾ ਹੈ।

Exit mobile version