ਕੰਗਨਾ ਰਣੌਤ ਦੇ ਸ਼ੋਅ ਲਾਕਅੱਪ ਦੀ ਰਨਰ-ਅੱਪ ਰਹੀ ਪਾਇਲ ਰੋਹਤਗੀ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਪਾਇਲ ਦਾ ਵਿਆਹ 9 ਜੁਲਾਈ 2022 ਨੂੰ ਆਗਰਾ ਵਿੱਚ ਹੋਵੇਗਾ। ਜੋੜੇ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਪਾਇਲ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪਾਇਲ ਅਤੇ ਸੰਗਰਾਮ ਦੀ ਬੁੱਧਵਾਰ ਨੂੰ ਮਹਿੰਦੀ ਸੈਰੇਮਨੀ ਹੋਈ, ਜਿਸ ‘ਚ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ। ਤਸਵੀਰਾਂ ‘ਚ ਪਾਇਲ ਬੇਹੱਦ ਖੂਬਸੂਰਤ ਲੱਗ ਰਹੀ ਸੀ।
14 ਜੁਲਾਈ ਨੂੰ ਹੋਵੇਗੀ ਪਾਰਟੀ
ਵਿਆਹ ਅਤੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ, ਪਾਇਲ ਰੋਹਤਗੀ ਨੇ ਕਿਹਾ, “ਹਲਦੀ, ਮਹਿੰਦੀ, ਚੂੜਾ ਸਮਾਰੋਹ ਆਗਰਾ ਵਿੱਚ ਹੀ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਅਸੀਂ 9 ਜੁਲਾਈ ਨੂੰ ਆਗਰਾ ‘ਚ ਹੀ ਵਿਆਹ ਕਰਾਂਗੇ। ਵਿਆਹ ਵਿੱਚ ਸਿਰਫ਼ ਉਨ੍ਹਾਂ ਦੇ ਅਤੇ ਮੇਰੇ ਪਰਿਵਾਰਕ ਮੈਂਬਰ ਅਤੇ ਕਰੀਬੀ ਹੀ ਸ਼ਾਮਲ ਹੋਣਗੇ। ਵਿਆਹ ਤੋਂ ਬਾਅਦ, ਅਸੀਂ ਇੱਕ ਮੰਦਰ ਜਾਣ ਦੀ ਯੋਜਨਾ ਬਣਾ ਰਹੇ ਹਾਂ ਅਤੇ ਸ਼ਾਇਦ ਆਸ਼ੀਰਵਾਦ ਲੈਣ ਲਈ ਮਥੁਰਾ ਜਾਵਾਂਗੇ।” ਵਿਆਹ ਤੋਂ ਬਾਅਦ ਪਾਇਲ ਅਤੇ ਸੰਗਰਾਮ 14 ਜੁਲਾਈ ਨੂੰ ਦਿੱਲੀ ‘ਚ ਰਿਸੈਪਸ਼ਨ ਪਾਰਟੀ ਕਰਨਗੇ, ਜਿਸ ‘ਚ ਇੰਡਸਟਰੀ ਤੋਂ ਉਨ੍ਹਾਂ ਦੇ ਦੋਸਤ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਹ ਸੈਲੀਬ੍ਰਿਟੀ ਜੋੜਾ ਮੁੰਬਈ ‘ਚ ਇਕ ਪਾਰਟੀ ਵੀ ਆਯੋਜਿਤ ਕਰੇਗਾ।