Nation Post

ਪਰਲ ਗਰੁੱਪ ਚਿੱਟ ਫੰਡ ਮਾਮਲਾ: CM ਮਾਨ ਨੇ ਕੰਪਨੀ ਖਿਲਾਫ ਉੱਚ ਪੱਧਰੀ ਜਾਂਚ ਦੇ ਦਿੱਤੇ ਹੁਕਮ, ਕਿਹਾ- ਜਲਦੀ ਜਨਤਕ ਹੋਣਗੇ ਵੇਰਵੇ

Cm mann

Cm mann

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚਿੱਟ ਫੰਡ ਕੰਪਨੀ ‘ਪਰਲ’ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇੱਕ ਟਵੀਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲੁੱਟ ਕੇ ਅਰਬਾਂ ਦੀ ਚੱਲ ਅਤੇ ਅਚੱਲ ਜਾਇਦਾਦ ਬਣਾਉਣ ਵਾਲੀ ਚਿੱਟ ਫੰਡ ਕੰਪਨੀ ਪਰਲ ਵਿਰੁੱਧ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਵੇਰਵਿਆਂ ਨੂੰ ਜਲਦੀ ਹੀ ਜਨਤਕ ਕੀਤਾ ਜਾਵੇਗਾ…

ਜ਼ਿਕਰਯੋਗ ਹੈ ਕਿ 60 ਹਜ਼ਾਰ ਕਰੋੜ ਦੇ ਮਸ਼ਹੂਰ ਪਰਲ ਘੁਟਾਲੇ ‘ਚ ਸੀਬੀਆਈ ਨੇ ਹੁਣ ਤੱਕ 11 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਰਲ ਚਿੱਟ ਫੰਡ ਕੰਪਨੀ ‘ਤੇ ਮੁਨਾਫ਼ੇ ਦੀਆਂ ਸਕੀਮਾਂ ਦੇ ਬਹਾਨੇ ਦੇਸ਼ ਭਰ ਦੇ ਪੰਜ ਕਰੋੜ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ। ਇਸ ਕੰਪਨੀ ਦੇ ਮਾਲਕਾਂ ਨੇ ਇਸ ਪੈਸੇ ਨਾਲ ਵਿਦੇਸ਼ਾਂ ਵਿੱਚ ਕਈ ਜਾਇਦਾਦਾਂ ਖਰੀਦੀਆਂ, ਜਿਨ੍ਹਾਂ ਵਿੱਚ ਹੋਟਲ ਵੀ ਸ਼ਾਮਲ ਹਨ। ਸੀਬੀਆਈ ਨੇ ਇਹ ਸਾਰੀਆਂ ਗ੍ਰਿਫ਼ਤਾਰੀਆਂ ਦਿੱਲੀ, ਚੰਡੀਗੜ੍ਹ, ਕੋਲਕਾਤਾ, ਭੁਵਨੇਸ਼ਵਰ ਅਤੇ ਕੁਝ ਹੋਰ ਰਾਜਾਂ ਤੋਂ ਕੀਤੀਆਂ ਹਨ।

Exit mobile version