Nation Post

ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅੱਜ ਸਵੇਰੇ ਪੈਦਲ ਹੀ ਦਫ਼ਤਰ ਪੁੱਜੇ,ਜਾਣੋ ਪੂਰੀ ਖ਼ਬਰ |

ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਰਕਾਰੀ ਸਕੀਮਾਂ ਨਾਲ ਜੁੜੇ ਕੰਮਾਂ ਵਿੱਚ ਅੱਗੇ ਰਹਿੰਦੇ ਹਨ ਅਤੇ ਸਮਾਜਿਕ ਕਾਰਜਾਂ ਚ ਵੀ ਹਮੇਸ਼ਾਂ ਮੋਹਰੇ ਹੁੰਦੇ ਹਨ। ਅੱਜ ਯਾਨੀ ਬੁੱਧਵਾਰ ਸਵੇਰੇ ਉਹ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੰਦੇ ਹੋਈ ਪੈਦਲ ਚੱਲ ਕੇ ਆਪਣੇ ਦਫ਼ਤਰ ਪੁੱਜੇ ਹਨ। ਉਨ੍ਹਾਂ ਦੇ ਗੰਨਮੈਨ ਅਤੇ ਪੀਐਸਓ ਵੀ ਪੈਦਲ ਚੱਲ ਕੇ ਨਾਲ ਹੀ ਡੀਸੀ ਦਫ਼ਤਰ ਪਹੁੰਚੇ ਹਨ।

ਪਟਿਆਲਾ ਦੇ ਡੀਸੀ ਸਾਕਸ਼ੀ ਸਾਹਨੀ ਨੇ ਪਿਛਲੇ ਦਿਨੀਂ ਜਿਲ੍ਹੇ ਦੇ ਅਫ਼ਸਰਾਂ ਨੂੰ ‘ਨੋਨ ਮੋਟਰਾਇਜ਼ਡ ਟਰਾਂਸਪੋਰਟ ਡੇ’ ਦੇ ਤਹਿਤ ਖੁਦ ਦੇ ਵਾਹਨਾਂ ਦਾ ਉਪਯੋਗ ਨਾ ਕਰਕੇ ਪਬਲਿਕ ਟਰਾਂਸਪੋਰਟ ਜਾਂ ਸਾਇਕਲ ਦੀ ਵਰਤੋਂ ਕਰਨ ਦੇ ਆਦੇਸ਼ ਦਿੱਤੇ ਹਨ। ਅੱਜ ਸਵੇਰੇ ਡੀਸੀ ਸਾਕਸ਼ੀ ਸਾਹਨੀ ਨੂੰ ਪੈਦਲ ਚੱਲਦੇ ਵੇਖ ਲੋਕ ਦੰਗ ਰਹਿ ਗਏ ਸੀ , ਫਿਰ ਬਾਅਦ ‘ਚ ਪਤਾ ਲੱਗਿਆ ਕਿ ਉਹ ਪੈਦਲ ਹੀ ਦਫ਼ਤਰ ਜਾ ਰਹੇ ਸਨ ।

Exit mobile version