Nation Post

ਦੇਖੋ ਹਰਿਆਣਵੀ ਕਲਾਕਾਰ ਸਪਨਾ ਚੌਧਰੀ ਦੇ ਖਿਲਾਫ ਹੋਈ FIR ਦਰਜ, ਭਾਬੀ ਨੇ ਲਾਇਆ ਦਾਜ ਲਈ ਤੰਗ ਕਰਨ ਦਾ ਇਲਜ਼ਾਮ

ਸਪਨਾ ਚੌਧਰੀ ਅਤੇ ਉਸਦੇ ਪਰਿਵਾਰ ਦੇ ਖਿਲਾਫ ਤੰਗ ਕਰਨ ਦਾ ਮਾਮਲਾ ਦਰਜ ਕੀਤਾ । ਸਪਨਾ ਦੀ ਭਾਬੀ ਨੇ ਇਹ ਕੇਸ ਦਰਜ ਕਰਵਾਇਆ ਹੈ। ਹਾਲੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੀ ਮਸ਼ਹੂਰ ਡਾਂਸਰ ਅਤੇ ਬਿੱਗ ਬੌਸ ਦੀ ਪ੍ਰਤੀਯੋਗੀ ਰਹਿ ਚੁੱਕੀ ਸਪਨਾ ਚੌਧਰੀ ਨਾਲ ਜੁੜੀ ਖਬਰ ਸਾਮ੍ਹਣੇ ਆਈ ਹੈ । ਪੁਲਿਸ ਨੇ ਸਪਨਾ, ਉਸਦੀ ਮਾਂ ਅਤੇ ਭਰਾ ਦੇ ਖਿਲਾਫ ਦਾਜ ਲਈ ਤੰਗ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਸਪਨਾ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਭਾਬੀ ਨੂੰ ਪਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦਾ ਕੇਸ ਦਰਜ ਕਰਵਾਇਆ ਹੈ।

ਸਪਨਾ ਚੋਧਰੀ ਦੀ ਭਾਬੀ ਦਾ ਕਹਿਣਾ ਹੈ ਕਿ ਮੈਂਬਰਾਂ ਵੱਲੋਂ ਮੰਗੀ ਗਈ ਕ੍ਰੇਟਾ ਖਰੀਦ ਕੇ ਨਹੀਂ ਦੇ ਸਕੀ ਤਾਂ ਉਨ੍ਹਾਂ ਨੇ ਉਸ ਨੂੰ ਤੰਗ ਕਰਨਾ, ਕੁੱਟ ਮਾਰ ਅਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰਤੀਆਂ ਸੀ । ਰਿਪੋਰਟ ਅਨੁਸਾਰ ਪੁਲਿਸ ਨੇ ਮਾਮਲੇ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰਤੀ ਹੈ।

ਸਪਨਾ ਚੌਧਰੀ ਦੀ ਭਰਜਾਈ ਪਲਵਲ ਨਿਵਾਸੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਸ ਦਾ ਵਿਆਹ 2018 ‘ਚ ਦਿੱਲੀ ਦੇ ਨਜਫਗੜ੍ਹ ਦੇ ਰਹਿਣ ਵਾਲੇ ਕਰਨ ਨਾਲ ਹੋਇਆ ਸੀ। ਦੱਸਿਆ ਕਿ ਉਸ ਦੇ ਵਿਆਹ ਸਮੇਂ ਉਸ ਦੇ ਪਰਿਵਾਰ ਨੇ ਬਹੁਤ ਸਾਰਾ ਸੋਨਾ ਵੀ ਦਿੱਤਾ ਸੀ ਅਤੇ ਵਿਆਹ ਵੀ ਦਿੱਲੀ ਦੇ ਇਕ ਹੋਟਲ ਵਿਚ ਕਰਵਾਇਆ ਸੀ, ਜਿਸ ਦੀ ਕੀਮਤ ਉਸ ਸਮੇਂ ਕਰੀਬ 42 ਲੱਖ ਰੁਪਏ ਸੀ। ਉਸ ਤੋਂ ਵਾਰ-ਵਾਰ ਦਾਜ ਦੀ ਮੰਗ ਕੀਤੀ ਜਾ ਰਹੀ ਸੀ | ਸਪਨਾ ਚੌਧਰੀ ਦੀ ਭਾਬੀ ਨੇ ਦੱਸਿਆ ਕਿ ਜਦੋਂ ਉਸ ਨੇ ਬੇਟੀ ਨੂੰ ਜਨਮ ਦਿੱਤਾ ਤਾਂ ਉਸ ਦੇ ਪਰਿਵਾਰ ਨੇ 3 ਲੱਖ ਰੁਪਏ, ਚਾਂਦੀ ਅਤੇ ਨਵੇਂ ਕੱਪੜੇ ਦਿੱਤੇ, ਪਰ ਸਪਨਾ ਦਾ ਪਰਿਵਾਰ ਕਾਰ ਦੀ ਮੰਗ ਕਰ ਰਿਹਾ ਸੀ । ਜਦੋਂ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ ਤਾਂ ਉਨ੍ਹਾਂ ਨੇ ਉਸ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਪਤੀ ਨੇ ਕੁੱਟਮਾਰ ਕੀਤੀ । ਹੁਣ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਤੀ ਹੈ।

ਇੰਡੀਆ ਟੂਡੇ ਦੀ ਰਿਪੋਰਟ ਮੁਤਾਬਿਕ ਡੀਐਸਪੀ ਸਤੇਂਦਰ ਨੇ ਕਿਹਾ,ਕਿ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।

Exit mobile version