Nation Post

ਦਿੱਲੀ ਏਅਰਪੋਰਟ ‘ਤੇ ਐਮਰਜੈਂਸੀ ਦਾ ਹੋਇਆ ਐਲਾਨ,ਤੁਸੀਂ ਵੀ ਜਾਣੋ ਘਟਨਾ ਬਾਰੇ |

ਦਿੱਲੀ ਦੇ ਏਅਰਪੋਰਟ ‘ਤੇ ਅੱਜ ਦੁਪਹਿਰ ਨੂੰ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੁਬਈ ਜਾ ਰਹੇ FedEx ਜਹਾਜ਼ ਦੇ ਟੇਕਆਫ ਕਰਨ ਦੇ ਥੋੜ੍ਹੇ ਸਮੇਂ ‘ਚ ਹੀ ਇਕ ਪੰਛੀ ਦੀ ਟੱਕਰ ਹੋ ਗਈ, ਇਸ ਘਟਨਾ ਤੋਂ ਤਰੁੰਤ ਬਾਅਦ ਸਾਰੇ ਹਵਾਈ ਅੱਡੇ ‘ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ । ਇਸ ਘਟਨਾ ਦੀ ਸੂਚਨਾ ਏਅਰਪੋਰਟ ਦੇ ਅਧਿਕਾਰੀ ਵਲੋਂ ਦਿੱਤੀ ਜਾ ਰਹੀ ਹੈ।

ਸੂਚਨਾ ਦੇ ਅਨੁਸਾਰ ਐਮਰਜੈਂਸੀ ਦਾ ਐਲਾਨ ਇਸ ਲਈ ਕੀਤਾ ਗਿਆ ਤਾਂ ਕਿ ਜਹਾਜ਼ ਨੂੰ ਹਵਾਈ ਅੱਡੇ ‘ਤੇ ਉਤਾਰਿਆ ਜਾ ਸਕੇ ਅਤੇ ਤਕਨੀਕੀ ਮਾਹਰ ਜਹਾਜ਼ ਵਿਚਲੀਆਂ ਤਕਨੀਕੀ ਖ਼ਰਾਬੀਆਂ ਦੀ ਜਾਂਚ ਪੜਤਾਲ ਕਰ ਸਕਦੇ ਹਨ | ਕੁਝ ਦਿਨ ਪਹਿਲਾ ਮੌਸਮ ਖ਼ਰਾਬ ਹੋਣ ਕਰਕੇ ਦਿੱਲੀ ਏਅਰਪੋਰਟ ਤੋਂ ਬਹੁਤ ਸਾਰੀਆਂ ਉਡਾਣਾਂ ਨੂੰ ਡਾਇਵਰਟ ਕਰਨ ਪਿਆ ਸੀ।

Exit mobile version