Nation Post

ਤੁਸੀਂ ਵੀ ਦੇਖੋ ਗਾਇਕ ਹਨੀ ਸਿੰਘ ਨੇ ਆਪਣੇ ‘ਤੇ ਲੱਗੇ ਦੋਸ਼ਾਂ ‘ਤੇ ਦਿੱਤਾ ਬਿਆਨ |

ਗਾਇਕ ਹਨੀ ਸਿੰਘ ਕੁਝ ਦਿਨਾਂ ਤੋਂ ਕਾਫੀ ਚਰਚਾ ‘ਚ ਹਨ। ਹਨੀ ਸਿੰਘ ਆਪਣੇ ਗਾਣਿਆਂ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਹੀ ਬਣੇ ਹੁੰਦੇ ਹਨ। ਹਾਲ ਹੀ ਵਿੱਚ, ਇੱਕ ਇਵੈਂਟ ਆਯੋਜਕ ਨੇ ਹਨੀ ਸਿੰਘ ਅਤੇ ਉਸਦੀ ਟੀਮ ਦੇ ਖ਼ਿਲਾਫ਼ ਮੁੰਬਈ ਦੇ ਬੀਕੇਸੀ ਪੁਲਿਸ ਸਟੇਸ਼ਨ ‘ਚ ਅਗਵਾ ਅਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ |ਇਸ ਤੇ ਹਨੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਰੁੱਧ ਦਰਜ ਕੀਤੇ ਗਏ ਮਾਮਲੇ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ । ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਛੇਤੀ ਹੀ ਉਨ੍ਹਾਂ ਦੀ ਕਾਨੂੰਨੀ ਟੀਮ ਇਸ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕਰਵਾ ਸਕਦੀ ਹੈ।

ਈਵੈਂਟ ਕੰਪਨੀ ਦੇ ਮਾਲਕ ਵਿਵੇਕ ਨੇ ਹਨੀ ਸਿੰਘ ‘ਤੇ ਉਸ ਨੂੰ ਅਗਵਾ ਅਤੇ ਕੁੱਟਮਾਰ ਕਰਨ ਦਾ ਦੋਸ਼ ਲਗਾਏ ਹਨ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਹਨੀ ਸਿੰਘ ਨੇ ਸੋਸ਼ਲ ਮੀਡੀਆ ‘ਤੇ ਪੋਸਟ ਰਹੀ ਕਿਹਾ ਹੈ ਕਿ- ਮੇਰੇ ਵਿਰੁੱਧ ਕੀਤੀ ਗਈ ਇਹ ਸ਼ਿਕਾਇਤ ਝੂਠੀ ਅਤੇ ਬੇਬੁਨਿਆਦ ਹੈ। ਜਿਸ ਤਰ੍ਹਾਂ ਖ਼ਬਰਾਂ ਵਿੱਚ ਦਿਖਾਇਆ ਗਿਆ ਹੈ, ਮੇਰੀ ਕੰਪਨੀ ਅਤੇ ਸ਼ਿਕਾਇਤਕਰਤਾ ਵਿਚਕਾਰ ਨਾ ਤਾਂ ਕੋਈ ਸਮਝੌਤਾ ਹੋਇਆ ਹੈ ਅਤੇ ਨਾ ਹੀ ਕੋਈ ਸਬੰਧ ਹੈ।

ਮੈਂ ਮੁੰਬਈ ਦੀ ਇੱਕ ਕੰਪਨੀ ਟ੍ਰਾਈਬ ਵਾਈਬ ਵਿੱਚ ਪੇਸ਼ਕਾਰੀ ਕਰਨ ਗਿਆ ਸੀ, ਜੋ ਕਿ ਬੁੱਕ ਮਾਈ ਸ਼ੋਅ, ਇੱਕ ਮਸ਼ਹੂਰ ਕੰਪਨੀ ਦੀ ਸਿਸਟਰ ਕੰਪਨੀ ਹੈ। ਇਸ ਸਮਾਗਮ ‘ਚ ਪੇਸ਼ਕਾਰੀ ਕਰਨ ਲਈ ਮੈਨੂੰ ਜਿੰਨਾ ਸਮਾਂ ਮਿਲਿਆ ਸੀ, ਮੈਂ ਸਿਰਫ ਉਸ ਸਮੇ ‘ਚ ਹੀ ਪੇਸ਼ਕਾਰੀ ਦਿੱਤੀ। ਇਸ ਤੋਂ ਬਿਨ੍ਹਾਂ ਜੋ ਵੀ ਅਫਵਾਹਾਂ ਹਨ, ਉਹ ਸਿਰਫ ਮੇਰੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਮੇਰੀ ਕਾਨੂੰਨੀ ਟੀਮ ਇਨ੍ਹਾਂ ਝੂਠੇ ਦੋਸ਼ਾਂ ਦੇ ਵਿਰੁੱਧ ਮਾਣਹਾਨੀ ਦਾ ਮਾਮਲਾ ਦਰਜ਼ ਕਰ ਸਕਦੀ ਹੈ |

Exit mobile version