Nation Post

ਤੁਸੀਂ ਵੀ ਜਾਣੋ ਸਤੀਸ਼ ਕੌਸ਼ਿਕ ਦੀ ਮੌਤ ਦਾ ਅਸਲੀ ਸੱਚ,ਉਨ੍ਹਾਂ ਦੀ ਪਤਨੀ ਦੇ ਮੂੰਹੋ |

ਸਤੀਸ਼ ਕੌਸ਼ਿਕ ਦੀ ਪਤਨੀ ਸ਼ਸ਼ੀ ਕੌਸ਼ਿਕ ਨੇ ਪਤੀ ਦੇ ਕਤਲ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ‘ਤੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਘਟਨਾ ਵਾਲੇ ਦਿਨ ਕੀ ਹੋਇਆ ਸੀ। 9 ਮਾਰਚ ਨੂੰ ਸਤੀਸ਼ ਕੌਸ਼ਿਕ ਦੀ ਮੌਤ ਤੋਂ ਬਾਅਦ ਕਾਰੋਬਾਰੀ ਵਿਕਾਸ ਮਾਲੂ ਦੀ ਪਤਨੀ ਨੇ ਸਤੀਸ਼ ਕੌਸ਼ਿਕ ਦੇ ਕਤਲ ਦਾ ਦਾਅਵਾ ਕੀਤਾ ਸੀ |

ਦੱਸਿਆ ਜਾ ਰਿਹਾ ਹੈ ਕਿ ਵਿਕਾਸ ਮਾਲੂ ਤੇ ਦੋਸ਼ ਸੀ ਕਿ 15 ਕਰੋੜ ਰੁਪਏ ਲਈ ਅਦਾਕਾਰ ਦਾ ਕਤਲ ਕੀਤਾ ਸੀ। ਵਿਕਾਸ ਮਾਲੂ ਨੇ ਪਾਰਟੀ ਵਾਲੇ ਦਿਨ ਸਤੀਸ਼ ਕੌਸ਼ਿਕ ਨੂੰ ਗਲਤ ਦਵਾਈ ਦਿੱਤੀ ਸੀ, ਤਾਂ ਜੋ ਉਸ ਨੂੰ ਪੈਸੇ ਵਾਪਿਸ ਨਾ ਕਰਨੇ ਪੈਣ। ਸਤੀਸ਼ ਕੌਸ਼ਿਕ ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਵਿਕਾਸ ਮਾਲੂ ਦੇ ਦਿੱਲੀ ਫਾਰਮ ਹਾਊਸ ‘ਤੇ ਹੋਲੀ ਪਾਰਟੀ ‘ਚ ਸ਼ਾਮਿਲ ਹੋਏ ਸੀ। ਵਿਕਾਸ ਅਤੇ ਸਤੀਸ਼ ਬਹੁਤ ਚੰਗੇ ਦੋਸਤ ਸੀ ।

ਵਿਕਾਸ ਮਾਲੂ ਦੀ ਪਤਨੀ ਸਾਨਵੀ ਮਾਲੂ ਵੱਲੋਂ ਲਗਾਏ ਗਏ ਦੋਸ਼ ਲੋਕਾਂ ਵਿੱਚ ਚਰਚਾ ਦਾ ਕਾਰਨ ਸੀ । ਖ਼ਬਰਾਂ ਦੇ ਅਨੁਸਾਰ ਸ਼ਸ਼ੀ ਕੌਸ਼ਿਕ ਨੇ ਇਕ ਇੰਟਰਵਿਊ ‘ਚ ਸਤੀਸ਼ ਕੌਸ਼ਿਕ ਦੇ ਕਤਲ ਦੀ ਗੱਲ ਦਾ ਖੰਡਨ ਕੀਤਾ ਹੈ। ਓਹਨਾਂ ਨੇ ਕਿਹਾ,’ਇਹ ਬਹੁਤ ਗਲਤ ਹੈ। ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਹੋਇਆ ਸੀ। ਪੋਸਟ ਮਾਰਟਮ ਰਿਪੋਰਟ ‘ਚ ਸਾਫ ਹੋਇਆ ਹੈ ਕਿ 98 ਫੀਸਦੀ ਬਲਾਕੇਜ ਸੀ ਅਤੇ ਉਸਨੇ ਸ਼ੂਗਰ ਅਤੇ ਡਾਇਜੀਨ ਦੀ ਦਵਾਈ ਲਈ ਸੀ। ਹੋ ਸਕਦਾ ਹੈ ਕਿ ਉਹ ਆਪਣੇ ਪਤੀ ਤੋਂ ਵੱਖ ਹੋ ਗਈ ਹੋਵੇ। ਇਸੇ ਲਈ ਉਸਨੇ ਇਹ ਕਹਿ ਕੇ ਹਮਦਰਦੀ ਲੈਣ ਅਤੇ ਵਿਕਾਸ ਮਾਲੂ ਨੂੰ ਫਸਾਉਣ ਬਾਰੇ ਸੋਚਿਆ ਹੋਵੇ । ਸ਼ਸ਼ੀ ਕੌਸ਼ਿਕ ਮੁਤਾਬਕ ਸਤੀਸ਼ ਕੌਸ਼ਿਕ ਦੀ ਮੌਤ ਪਿੱਛੇ ਪੈਸੇ ਦਾ ਕੋਈ ਲੈਣ-ਦੇਣ ਨਹੀਂ ਹੋਇਆ ਸੀ।

 

 

 

Exit mobile version