Nation Post

ਤੁਸੀਂ ਵੀ ਜਾਣੋ ਕੀ ਹੈ ਅਰਮਾਨ ਮਲਿਕ ਦੇ ਜੁੜਵਾਂ ਬੱਚਿਆਂ ਦੀ ਮੌਤ ਦਾ ਸੱਚ ?

ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਨੇ ਦੋ ਵਿਆਹ ਕਰਵਾਏ ਹਨ। ਫਿਲਹਾਲ ਉਹ ਅਤੇ ਉਨ੍ਹਾਂ ਦੀਆਂ ਦੋਵੇਂ ਪਤਨੀਆਂ ਚੰਗਾ ਸਮਾਂ ਬਿਤਾ ਰਹੀਆਂ ਹਨ, ਕਿਉਂਕਿ ਜਲਦ ਹੀ ਉਨ੍ਹਾਂ ਦੇ ਘਰ ਤਿੰਨ ਛੋਟੇ ਮਹਿਮਾਨ ਆਉਣ ਵਾਲੇ ਹਨ। ਇਕ ਪਾਸੇ ਜਿੱਥੇ ਅਰਮਾਨ ਅਤੇ ਉਸ ਦੀਆਂ ਦੋਵੇਂ ਪਤਨੀਆਂ ਆਪਣੇ ਘਰ ਆਉਣ ਵਾਲੇ ਬੱਚਿਆਂ ਦੇ ਸਵਾਗਤ ਦੀਆਂ ਤਿਆਰੀਆਂ ਕਰ ਰਹੀਆਂ ਹਨ, ਉੱਥੇ ਹੀ ਸੋਸ਼ਲ ਮੀਡੀਆ ‘ਤੇ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਅਰਮਾਨ ਦੀ ਪਹਿਲੀ ਪਤਨੀ ਪਾਇਲ ਮਲਿਕ ਦੇ ਜੁੜਵਾਂ ਬੱਚਿਆਂ ਦੀ ਜਨਮ ਤੋਂ ਬਾਅਦ ਹੀ ਮੌਤ ਹੋ ਚੁੱਕੀ ਹੈ। ਹੁਣ ਉਨ੍ਹਾਂ ਨੇ ਇਨ੍ਹਾਂ ਅਫਵਾਹਾਂ ‘ਤੇ ਆਪਣਾ ਗੁੱਸਾ ਦਿਖਾਇਆ ਹੈ।

ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਨੇ ਅਜਿਹੀਆਂ ਅਫਵਾਹਾਂ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਤਾਜ਼ਾ ਵਲੌਗ ਵਿੱਚ, ਪਾਇਲ ਨੇ ਇਸ ਫਰਜ਼ੀ ਖਬਰ ‘ਤੇ ਕਿਹਾ ਕਿ, “ਤੁਹਾਡੇ ਕੋਲ ਇੰਨਾ ਸਮਾਂ ਹੈ ਕਿ ਤੁਸੀਂ ਬਕਵਾਸ ਲਿਖ ਸਕੋ । ਸਿਰਫ਼ ਵਿਊਜ਼ ਲੈਣ ਲਈ ਤੁਸੀਂ ਏਨਾ ਝੂਠ ਬੋਲ ਰਹੇ ਹੋ। ਪਰ ਇਸ ਦੇ ਲਈ ਤੁਹਾਨੂੰ ਗਾਲਾਂ ਵੀ ਪੈ ਰਹੀਆਂ ਹਨ। ਪਾਇਲ ਨੇ ਇਹ ਵੀ ਕਿਹਾ ਹੈ ਕਿ ਕ੍ਰਿਤਿਕਾ ਮਲਿਕ ਦੇ ਬੱਚੇ ਨੂੰ ਲੈ ਕੇ ਝੂਠੀਆਂ ਖਬਰਾਂ ਚੱਲ ਰਹੀਆਂ ਹਨ ਕਿ ਡਿਲੀਵਰੀ ਤੋਂ ਬਾਅਦ ਉਸ ਨੇ ਆਪਣਾ ਬੱਚਾ ਵੀ ਗੁਆ ਦਿੱਤਾ ਹੈ।

ਕ੍ਰਿਤਿਕਾ ਮਲਿਕ ਨੂੰ ਲੈ ਕੇ ਚੱਲ ਰਹੀਆਂ ਝੂਠੀਆਂ ਖਬਰਾਂ ‘ਤੇ ਪਾਇਲ ਨੇ ਕਿਹਾ ਕਿ ਇਹ ਕਲਿੱਪ ਪਿਛਲੇ ਸਾਲ ਹੈਦਰਾਬਾਦ ਦੀ ਹੈ। ਕ੍ਰਿਤਿਕਾ ਉਸ ਸਮੇਂ 4 ਮਹੀਨਿਆਂ ਦੀ ਗਰਭਵਤੀ ਸੀ ਅਤੇ ਉਸ ਦਾ ਗਰਭਪਾਤ ਹੋ ਗਿਆ ਸੀ। ਕ੍ਰਿਤਿਕਾ ਨੇ ਇਹ ਵੀ ਕਿਹਾ ਕਿ ਲੋਕ ਉਨ੍ਹਾਂ ਨੂੰ ਫੋਨ ਕਰਕੇ ਇਨ੍ਹਾਂ ਖਬਰਾਂ ਬਾਰੇ ਪੁੱਛ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਖ਼ਬਰਾਂ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਕ੍ਰਿਤਿਕਾ ਨੇ ਪਾਇਲ ਬਾਰੇ ਕਿਹਾ ਕਿ ਇੱਕੋ ਸਮੇਂ ਦੋ ਬੱਚਿਆਂ ਨੂੰ ਜਨਮ ਦੇਣਾ ਸੌਖਾ ਨਹੀਂ ਹੈ। ਪਾਇਲ ਜੁੜਵਾ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ। ਉੱਪਰੋਂ ਅਜਿਹੀਆਂ ਅਫਵਾਹਾਂ ਸੁਣ ਕੇ ਉਸ ‘ਤੇ ਕਾਫੀ ਅਸਰ ਹੋ ਰਿਹਾ ਹੈ ਅਤੇ ਉਹ ਮਾਨਸਿਕ ਤੌਰ ‘ਤੇ ਕਾਫੀ ਦਬਾਅ ਮਹਿਸੂਸ ਕਰ ਰਹੀ ਹੈ।

ਪਾਇਲ ਨੇ ਝੂਠੀ ਖਬਰ ਬਣਾਉਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਅਜਿਹੀਆਂ ਅਫਵਾਹਾਂ ਨਾ ਫੈਲਾਉਣ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ। ਉਸ ਨੇ ਕਿਹਾ, ”ਮੈਂ ਜਿਸ ਸਮੇ ‘ਚੋਂ ਗੁਜ਼ਰ ਰਹੀ ਹਾਂ, ਹਰ ਪਲ ਮੈਨੂੰ ਲੱਗਦਾ ਹੈ ਕਿ ਕੋਈ ਮੁਸ਼ਕਿਲ ਨਹੀਂ ਹੋਣੀ ਚਾਹੀਦੀ। ਬੀਤੀ ਰਾਤ ਵੀ ਮੈਂ 3:30 ਵਜੇ ਹਸਪਤਾਲ ਗਈ , ਕਿਉਂਕਿ ਮੇਰੇ ਪੇਟ ਦੇ ਸੱਜੇ ਪਾਸੇ ਦਰਦ ਹੋ ਰਿਹਾ ਸੀ। ਫਿਰ ਉਥੇ ਜਾ ਕੇ ਮੈਂ ਆਪਣੇ ਬੱਚਿਆਂ ਦੇ ਦਿਲ ਦੀ ਧੜਕਣ ਸੁਣ ਕੇ ਆਈ ਹਾਂ। ਕ੍ਰਿਤਿਕਾ ਨੇ ਵੀ ਝੂਠੀਆਂ ਖਬਰਾਂ ਨਾ ਫੈਲਾਉਣ ਦੀ ਬੇਨਤੀ ਕੀਤੀ।

Exit mobile version