Nation Post

ਡਾਕਟਰਾਂ ਨੇ ਗਰਭ ‘ਚ ਬੱਚੇ ਦੇ ਦਿਲ ਦੀ ਕੀਤੀ ਸਰਜਰੀ, 90 ਸਕਿੰਟਾਂ ‘ਚ ਕੀਤਾ ਆਪ੍ਰੇਸ਼ਨ |

ਦਿੱਲੀ ਏਮਜ਼ ਦੇ ਡਾਕਟਰਾਂ ਨੇ ਮਾਂ ਦੀ ਕੁੱਖ ਵਿੱਚ ਅੰਗੂਰ ਦੇ ਆਕਾਰ ਦੇ ਬੱਚੇ ਦੇ ਦਿਲ ਦੀ ਸਰਜਰੀ ਕੀਤੀ ਹੈ । ਡਾਕਟਰਾਂ ਨੇ ਬੱਚੇ ਦੇ ਦਿਲ ਦੇ ਬੰਦ ਵਾਲਵ ਨੂੰ ਖੋਲ੍ਹਣ ਲਈ ਬੈਲੂਨ ਡਾਇਲੇਸ਼ਨ ਸਰਜਰੀ ਕੀਤੀ। ਡਾਕਟਰਾਂ ਨੇ ਇਹ ਸਰਜਰੀ ਸਿਰਫ 90 ਸਕਿੰਟਾਂ ‘ਚ ਪੂਰੀ ਕੀਤੀ। ਮਾਂ ਅਤੇ ਬੱਚਾ ਦੋਵੇਂ ਠੀਕ ਹਨ।

Your Developing Baby, Week by Week

ਆਪਰੇਸ਼ਨ ਏਮਜ਼ ਦੇ ਕਾਰਡੀਓਥੋਰੇਸਿਕ ਸਾਇੰਸ ਸੈਂਟਰ ਵਿੱਚ ਕੀਤਾ ਗਿਆ। ਏਮਜ਼ ਦੇ ਡਾਕਟਰਾਂ ਦੀ ਟੀਮ ਨੇ ਇਹ ਸਰਜਰੀ ਪੂਰੀ ਕੀਤੀ। ਹੁਣ ਡਾਕਟਰਾਂ ਦੀ ਟੀਮ ਬੱਚੇ ਦੇ ਦਿਲ ਦੇ ਚੈਂਬਰਾਂ ਦੀ ਗ੍ਰੋਥ ਦੀ ਨਿਗਰਾਨੀ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇੱਕ 28 ਸਾਲਾ ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਔਰਤ ਦਾ ਪਿਛਲੀਆਂ ਤਿੰਨ ਪ੍ਰੈਗਨੈਂਸੀ ‘ਚ ਮਿਸਕੈਰਜ ਹੋ ਚੁੱਕਿਆ ਸੀ। ਡਾਕਟਰਾਂ ਨੇ ਔਰਤ ਨੂੰ ਬੱਚੇ ਦੇ ਦਿਲ ਦੀ ਹਾਲਤ ਬਾਰੇ ਦੱਸਿਆ ਅਤੇ ਇਸ ਨੂੰ ਠੀਕ ਕਰਨ ਲਈ ਸਰਜਰੀ ਦੀ ਸਲਾਹ ਦਿੱਤੀ, ਜਿਸ ‘ਚ ਔਰਤ ਅਤੇ ਉਸ ਦਾ ਪਤੀ ਨੇ ਹਾਮੀ ਭਰੀ ।

ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਬੱਚੇ ਦੇ ਮਾਂ ਦੇ ਗਰਭ ਵਿੱਚ ਹੋਣ ‘ਤੇ ਵੀ ਦਿਲ ਦੀਆਂ ਬਿਮਾਰੀਆਂ ਦਾ ਪਤਾ ਕੀਤਾ ਜਾ ਸਕਦਾ ਹੈ। ਜੇ ਇਨ੍ਹਾਂ ਬਿਮਾਰੀਆਂ ਨੂੰ ਗਰਭ ‘ਚ ਹੀ ਠੀਕ ਕਰ ਦਿੱਤਾ ਜਾਵੇ ਤਾਂ ਜਨਮ ਤੋਂ ਬਾਅਦ ਬੱਚੇ ਦੀ ਵਧੀਆ ਸਿਹਤ ਅਤੇ ਬੱਚੇ ਦਾ ਆਮ ਵਿਕਾਸ ਹੋ ਸਕਦਾ ਹੈ।

Union health ministry gives nod to set up AIIMS in Kerala

ਡਾਕਟਰ ਨੇ ਦੱਸਿਆ ਕਿ ਬੱਚੇ ‘ਤੇ ਕੀਤੀ ਗਈ ਸਰਜਰੀ ਦਾ ਨਾਂ ਬੈਲੂਨ ਡਾਇਲੇਸ਼ਨ ਹੈ। ਇਹ ਪ੍ਰਕਿਰਿਆ ਅਲਟਰਾਸਾਊਂਡ ਮਾਰਗਦਰਸ਼ਨ ‘ਚ ਕੀਤੀ ਜਾਂਦੀ ਹੈ। ਇਸ ਸਰਜਰੀ ਦੇ ਲਈ ਅਸੀਂ ਮਾਂ ਦੇ ਢਿੱਡ ਵਿੱਚੋਂ ਇੱਕ ਸੂਈ ਬੱਚੇ ਦੇ ਦਿਲ ਵਿੱਚ ਪਾਈ। ਫਿਰ ਬੈਲੂਨ ਕੈਥੀਟਰ ਦੀ ਸਹਾਇਤਾ ਨਾਲ ਅਸੀਂ ਬੰਦ ਵਾਲਵ ਨੂੰ ਖੋਲ੍ਹਿਆ ਤਾਂਕਿ ਬਲੱਡ ਫਲੋਅ ਸਹੀ ਹੋ ਸਕੇ। ਅਸੀਂ ਆਸ ਕਰਦੇ ਹਾਂ ਕਿ ਸਰਜਰੀ ਤੋਂ ਬਾਅਦ ਬੱਚੇ ਦੇ ਦਿਲ ਦਾ ਵਿਕਾਸ ਠੀਕ ਹੋਵੇਗਾ ਅਤੇ ਜਨਮ ਵੇਲੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਨਹੀਂ ਹੋਵੇਗਾ ।

ਕਾਰਡੀਓਥੋਰੇਸਿਕ ਸਾਇੰਸਿਜ਼ ਸੈਂਟਰ ਦੀ ਟੀਮ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਅਜਿਹਾ ਆਪ੍ਰੇਸ਼ਨ ਅਣਜੰਮੇ ਬੱਚੇ ਦੀ ਜ਼ਿੰਦਗੀ ਲਈ ਖ਼ਤਰਨਾਕ ਹੋ ਸਕਦਾ ਹੈ, ਇਸ ਲਈ ਇਸ ਨੂੰ ਬਹੁਤ ਧਿਆਨ ਨਾਲ ਕਰਨਾ ਹੁੰਦਾ ਹੈ।

ਇਹ ਸਾਰੀ ਪ੍ਰਕਿਰਿਆ ਅਲਟਰਾਸਾਊਂਡ ਦੇ ਅਧੀਨ ਕੀਤੀ ਜਾਂਦੀ ਹੈ ਅਤੇ ਇਸ ਨੂੰ ਬਹੁਤ ਜਲਦੀ ਕਰਨਾ ਪੈਂਦਾ ਹੈ, ਕਿਉਂਕਿ ਦਿਲ ਦਾ ਚੈਂਬਰ ਪੰਕਚਰ ਹੁੰਦਾ ਹੈ। ਜੇ ਇਸ ਸਰਜਰੀ ਵਿੱਚ ਕੋਈ ਗਲਤੀ ਹੁੰਦੀ ਜਾਂ ਇਸ ਵਿੱਚ ਹੋਰ ਸਮਾਂ ਲੱਗ ਜਾਂਦਾ ਹੈ ਤਾਂ ਬੱਚੇ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਸੀ। ਡਾਕਟਰਾਂ ਨੇ ਇਸ ਆਪ੍ਰੇਸ਼ਨ ਨੂੰ 90 ਸਕਿੰਟਾਂ ਵਿੱਚ ਪੂਰਾ ਕੀਤਾ ਹੈ ।

Exit mobile version