Nation Post

ਜੀਰਾ ਸ਼ਰਾਬ ਫੈਕਟਰੀ ਧਰਨਾ ਮਾਮਲਾ, ਕੁਲਦੀਪ ਧਾਲੀਵਾਲ ਭਲਕੇ ਅਧਿਕਾਰੀਆਂ ਨਾਲ ਮਿਲ ਕਰਨਗੇ ਜਨਤਕ ਸੁਣਵਾਈ

cm mann

cm mann

ਜੀਰਾ ਸ਼ਰਾਬ ਫੈਕਟਰੀ ਦੇ ਧਰਨੇ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹੋਈ ਮੀਟਿੰਗ ਤੋਂ ਬਾਅਦ ਸੰਘਰਸ਼ ਕਮੇਟੀ ਨੇ ਸਹਿਮਤੀ ਪ੍ਰਗਟਾਈ ਹੈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਭਲਕੇ ਅਧਿਕਾਰੀਆਂ ਸਮੇਤ ਧਰਨੇ ਵਾਲੀ ਥਾਂ ‘ਤੇ ਪਹੁੰਚ ਕੇ ਜਨਤਕ ਸੁਣਵਾਈ ਕਰਨਗੇ।

ਜਿਸ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ ਕਿ ਹੜਤਾਲ ਜਾਰੀ ਰਹੇਗੀ ਜਾਂ ਵਾਪਸ ਲਈ ਜਾਵੇਗੀ। ਅਗਲੇ ਇੱਕ ਮਹੀਨੇ ਵਿੱਚ ਫੈਕਟਰੀ ਦੀ ਜਾਂਚ ਕੀਤੀ ਜਾਵੇਗੀ। ਜੇਕਰ ਜਾਂਚ ਟੀਮ ਨੂੰ ਪਤਾ ਚੱਲਦਾ ਹੈ ਕਿ ਫੈਕਟਰੀ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰ ਰਹੀ ਹੈ ਜਾਂ ਪ੍ਰਦੂਸ਼ਣ ਫੈਲਾ ਰਹੀ ਹੈ ਤਾਂ ਇਸ ਫੈਕਟਰੀ ਨੂੰ ਬੰਦ ਕਰ ਦਿੱਤਾ ਜਾਵੇਗਾ।

Exit mobile version