Nation Post

ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਦੀ ਗਿਣਤੀ ਸ਼ੁਰੂ; ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਪਹਿਲੇ ਨੰਬਰ ਤੇ,ਦੂਸਰੇ ਤੇ ਕਾਂਗਰਸ|

ਜਲੰਧਰ ਉਪ ਚੋਣਾਂ ਦੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਗਿਣਤੀ ਕਪੂਰਥਲਾ ਰੋਡ ‘ਤੇ ਸਥਿਤ ਡਾਇਰੈਕਟਰ ਲੈਂਡ ਰਿਕਾਰਡ ਐਂਡ ਸਪੋਰਟਸ ਕਾਲਜ ਕੰਪਲੈਕਸ ‘ਚ ਬਣੇ ਹੋਏ ਕਾਊਂਟਿੰਗ ਸੈਂਟਰ ਵਿਚ ਕੀਤੀ ਜਾ ਰਹੀ ਹੈ। ਬੈਲੇਟ ਪੇਪਰ ਤੋਂ ਕਾਊਂਟਿੰਗ ਸ਼ੁਰੂ ਕੀਤੀ ਗਈ ਹੈ| ‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਸੁਸ਼ੀਲ ਰਿੰਕੂ 2680 ਵੋਟਾਂ ਨਾਲ ਅੱਗੇ ਵੱਧ ਚੁੱਕੇ ਹਨ।

ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ‘ਤੇ ਚਾਰ ਪਾਰਟੀਆਂ ‘ਚ ਮੁਕਾਬਲਾ ਹੋ ਰਿਹਾ ਹੈ।ਆਪ ਪਾਰਟੀ ਤੋਂ ਸੁਸ਼ੀਲ ਰਿੰਕੂ, ਕਾਂਗਰਸ ਤੋਂ ਕਰਮਜੀਤ ਕੌਰ ਚੌਧਰੀ, ਭਾਜਪਾ ਤੋਂ ਇੰਦਰ ਇਕਬਾਲ ਸਿੰਘ ਅਟਵਾਲ ਤੇ ਅਕਾਲੀ ਤੇ ਬਸਪਾ ਗਠਜੋੜ ਤੋਂ ਡਾ. ਸੁਖਵਿੰਦਰ ਸੁੱਖੀ ਮੌਜੂਦ ਹਨ। ਇਨ੍ਹਾਂ ਚੋਣਾਂ ‘ਚ ਕੁੱਲ 19 ਉਮੀਦਵਾਰ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਹਨ।

Exit mobile version