ਕੈਨੇਡਾ ਤੋਂ 700 ਵਿਦਿਆਰਥੀਆਂ ਨੂੰ ਸਰਕਾਰ ਡਿਪੋਰਟ ਕਰਨ ਵਾਲੀ ਹੈ। ਜਲੰਧਰ ਦੇ ਇਕ ਏਜੰਟ ਨੇ ਵਿਦਿਆਰਥੀਆਂ ਨੂੰ ਨਕਲੀ ਦਸਤਾਵੇਜ਼ ਮੁਹੱਈਆ ਕਰਵਾ ਕੇ ਕਾਲਜ ਵਿਚ ਦਾਖਲਾ ਕਰਵਾਇਆ ਸੀ । ਕੈਨੇਡਾ ਦੀ ਸੀਮਾ ਸੁਰੱਖਿਆ ਏਜੰਸੀ ਨੇ 700 ਭਾਰਤੀ ਵਿਦਿਆਰਥੀਆਂ ਨੂੰ ਚਿੱਠੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਭਾਰਤ ਵਾਪਸ ਪਰਤਣਾ ਪਵੇਗਾ।
700 ਵਿਦਿਆਰਥੀਆਂ ਨੇ ਦੱਸਿਆ ਕਿ ਜਦੋਂ ਉਹ ਵਿਦੇਸ਼ ਪਹੁੰਚੇ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਕਾਲਜ ਦੀਆਂ ਸਾਰੀਆਂ ਸੀਟਾਂ ਬੁੱਕ ਹੋ ਗਈਆ ਹਨ ਤੇ ਵਿਦਿਆਰਥੀਆਂ ਨੂੰ ਅਗਲੇ ਸਮੈਸਟਰ ਤਕ 6 ਮਹੀਨੇ ਲਈ ਰੁਕਣਾ ਪਵੇਗਾ । ਇਨ੍ਹਾਂ ਵਿਦਿਆਰਥੀਆਂ ਨੂੰ ਏਜੰਸੀ ਨੇ ਫੀਸ ਵਾਪਸ ਕਰ ਦਿੱਤੀ ਤੇ ਅਗਲੇ ਸਮੈਸਟਰ ਲਈ ਦਾਖਲਾ ਦੇ ਦਿੱਤਾ ਗਿਆ। ਵਿਦਿਆਰਥੀਆਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਪੀਆਰ ਲਈ ਅਰਜ਼ੀ ਦਿੱਤੀ ।
ਜਦੋਂ ਸੀਬੀਐੱਸਏ ਨੇ ਪੀਆਰ ਲਈ ਵਿਦਿਆਰਥੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਿਦਿਆਰਥੀਆਂ ਨੂੰ ਜੋ ਆਫਰ ਲੈਟਰ ਏਜੰਟ ਨੇ ਜਾਰੀ ਕਰਵਾਏ ਸੀ ਉਹ ਨਕਲੀ ਨਿਕਲੇ ਸੀ। ਇਸ ਕਾਰਨ ਸਾਰੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਲਈ ਨੋਟਿਸ ਮਿਲੇ ਹਨ। ਵਿਦਿਆਰਥੀਆਂ ਨੇ ਜਲੰਧਰ ਦੇ ਦਫਤਰ ਵਿਚ ਸੰਪਰਕ ਕੀਤਾ ਤਾਂ ਪਤਾ ਲੱਗਾ ਏਜੰਟ ਫਰਾਰ ਹੋ ਚੁੱਕਾ ਹੈ।ਇਨ੍ਹਾਂ ਵਿਦਿਆਰਥੀਆਂ ਕੋਲ ਸਿਰਫ ਅਦਾਲਤ ਵਿਚ ਨੋਟਿਸ ਦੀ ਚੁਣੌਤੀ ਦੇਣ ਦਾ ਉਪਾਅ ਹੈ, ਜਿਸ ਵਿਚ ਲਗਭਗ 3 ਤੋਂ 4 ਸਾਲ ਲੱਗ ਜਾਂਦੇ ਹਨ।