Nation Post

ਜਲੰਧਰ ‘ਚ ਹੋਲੀ ‘ਤੇ 9 ਸਾਲਾ ਮਾਸੂਮ ਨਾਲ ਸ਼ਰਮਨਾਕ ਘਟਨਾ, 2 ਮੁਲਜ਼ਮ ਕੀਤੇ ਗ੍ਰਿਫਤਾਰ |

ਜਲੰਧਰ ਸ਼ਹਿਰ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਹੋਲੀ ਦੇ ਤਿਉਹਾਰ ‘ਤੇ ਬਸਤੀ ਸ਼ੇਖ ‘ਚ ਕੁਝ ਨੌਜਵਾਨਾਂ ਨੇ ਨਾਬਾਲਿਗ ਨਾਲ ਕੁਕਰਮ ਕੀਤਾ।ਨੌਜਵਾਨ ਲਾਲਚ ਦੇ ਕੇ ਹੋਲੀ ਖੇਡਦੇ 9 ਸਾਲਾ ਬੱਚੇ ਨੂੰ ਪਹਿਲਾਂ ਕਮਰੇ ‘ਚ ਲੈ ਗਏ ਇਸ ਮਗਰੋਂ ਉਨ੍ਹਾਂ ਨੇ ਉਸ ਨਾਲ ਕੁਕਰਮ ਕੀਤਾ।

ਸੂਚਨਾ ਦੇ ਅਨੁਸਾਰ ਬਸਤੀ ਸ਼ੇਖ ਇਲਾਕੇ ‘ਚ 9 ਸਾਲਾ ਨਾਬਾਲਗ ਆਪਣੇ ਦੋਸਤਾਂ ਨਾਲ ਹੋਲੀ ਖੇਡ ਰਿਹਾ ਸੀ। ਇਸ ਦੇ ਨਾਲ ਹੀ ਆਸ-ਪਾਸ ਰਹਿੰਦੇ ਨੌਜਵਾਨਾਂ ਨੇ ਬੱਚੇ ਨੂੰ ਰੰਗ ਲੈ ਕੇ ਦੇਣ ਦਾ ਲਾਲਚ ਦਿੱਤਾ। ਇਸ ਤੋਂ ਬਾਅਦ ਨੌਜਵਾਨ ਉਸ ਨੂੰ ਘਰ ਲੈ ਗਏ ਅਤੇ ਸਾਰੀਆਂ ਹੱਦਾਂ ਪਾਰ ਕਰ ਕੇ ਉਸ ਨਾਲ ਕੁਕਰਮ ਕੀਤਾ। ਪੁਲਿਸ ਨੇ ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਇਸ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਇਸ ਤੋਂ ਬਾਅਦ ਪੀੜਤ ਬੱਚਾ ਦਰਦ ਨਾਲ ਕੁਰਲਾਉਂਦਾ ਹੋਇਆ ਆਪਣੇ ਘਰ ਪਹੁੰਚਿਆ। ਘਰ ਜਾ ਕੇ ਜਦੋਂ ਰਿਸ਼ਤੇਦਾਰਾਂ ਨੇ ਪੁੱਛਿਆ ਤਾਂ ਬੱਚੇ ਨੇ ਸਾਰੀ ਘਟਨਾ ਦੱਸ ਦਿੱਤੀ । ਬੱਚੇ ਨੇ ਇਹ ਵੀ ਦੱਸਿਆ ਕਿ ਨੌਜਵਾਨ ਪਹਿਲਾ ਵੀ ਉਸ ਨੂੰ ਤੰਗ ਕਰਦੇ ਰਹਿੰਦੇ ਸੀ ।

ਪੁਲਿਸ ਵੱਲੋਂ ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ । ਇਸ ‘ਤੋਂ ਬਾਅਦ ਪੁਲਿਸ ਨੇ ਬੱਚੇ ਦਾ ਮੈਡੀਕਲ ਕਰਵਾਇਆ ਹੈ, ਜਿਸ ਵਿੱਚ ਕੁਕਰਮ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਇਸ ਸ਼ਰਮਨਾਕ ਘਟਨਾ ਨੂੰ ਕਰਨ ਵਾਲੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Exit mobile version